ਇੱਕ ਵਿਅਕਤੀ ਨੇ ਮੰਦਰ ’ਚ ਦਾਖ਼ਲ ਹੋ ਕੇ ਪਵਿੱਤਰ ਸ਼ਿਵਲਿੰਗ ’ਤੇ ਲਿਖੇ ਅਪਸ਼ਬਦ, ਪੁਲਿਸ ਨੇ ਕੀਤਾ ਕਾਬੂ

By  Shanker Badra June 5th 2020 02:43 PM -- Updated: June 5th 2020 02:45 PM

ਇੱਕ ਵਿਅਕਤੀ ਨੇ ਮੰਦਰ ’ਚ ਦਾਖ਼ਲ ਹੋ ਕੇ ਪਵਿੱਤਰ ਸ਼ਿਵਲਿੰਗ ’ਤੇ ਲਿਖੇ ਅਪਸ਼ਬਦ, ਪੁਲਿਸ ਨੇ ਕੀਤਾ ਕਾਬੂ:ਜਗਰਾਓਂ : ਪੰਜਾਬ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਜਗਰਾਓਂ ਵਿਖੇ ਇੱਕ ਵਿਅਕਤੀ ਵੱਲੋਂ ਮੰਦਰ ’ਚ ਦਾਖ਼ਲ ਹੋ ਕੇ ਪਵਿੱਤਰ ਸ਼ਿਵਲਿੰਗ ਉੱਪਰ ਅਪਸ਼ਬਦ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਸਮੁੱਚੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਇਸ ਦੌਰਾਨ ਮੰਦਿਰ ਦੇ ਪੁਜਾਰੀ ਬਾਬਾ ਮਹੇਸ਼ ਗਿਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਕਿਸੀ ਸ਼ਰਧਾਲੂ ਨੇ ਆ ਕੇ ਦੱਸਿਆ ਕੇ ਸ਼ਿਵਲਿੰਗ ਉੱਪਰ ਗ਼ਲਤ ਸ਼ਬਦਾਵਲੀ ਲਿੱਖੀ ਗਈ ਹੈ। ਜਿਸ ਤੋਂ ਬਾਅਦ ਮੰਦਰ ਦੇ ਪੁਜਾਰੀ ਨੇ ਤੁਰੰਤ ਪੁਲਿਸ ਸੂਚਨਾ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।

ਇਸ ਮੌਕੇ ਪੁਲਿਸ ਵਲੋਂ ਜਾਂਚ ਪੜਤਾਲ ਕਰਨ 'ਤੇ ਸੀ.ਸੀ.ਟੀਵੀ  ਕੈਮਰਿਆਂ 'ਚ ਇਕ ਅਣਪਛਾਤੇ ਵਿਆਕਤੀ ਦੀ ਤਸਵੀਰ ਸਾਹਮਣੇ ਆਈ ਹੈ। ਜਿਸਦੀ ਪਹਿਚਾਣ ਗੁਰਬਖ਼ਸ਼ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਜਗਰਾਓਂ ਵਜੋਂ ਹੋਈ ਹੈ। ਇਸ ਮਗਰੋਂ ਪੁਲਿਸ ਨੇ ਦੋਸ਼ੀ ਵਿਆਕਤੀ ਨੂੰ ਰੇਲਵੇ ਸਟੇਸ਼ਨ ਕੋਲੋਂ ਕਾਬੂ ਕਰ ਲਿਆ ਹੈ ਅਤੇ ਦੋਸ਼ੀ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ।

-PTCNews

Related Post