ਰੋਪੜ ਦੇ ਨੇੜਲੇ ਪਿੰਡ ਪਪਰਾਲੀ 'ਚ ਕੈਨੇਡਾ ਤੋਂ ਆਏ ਵਿਅਕਤੀ ਦੀ ਹੋਈ ਮੌਤ, ਰਿਪੋਰਟ ਤੋਂ ਬਾਅਦ ਹੋਵੇਗੀ ਪੁਸ਼ਟੀ

By  Shanker Badra March 30th 2020 08:48 PM

ਰੋਪੜ ਦੇ ਨੇੜਲੇ ਪਿੰਡ ਪਪਰਾਲੀ 'ਚ ਕੈਨੇਡਾ ਤੋਂ ਆਏ ਵਿਅਕਤੀ ਦੀ ਹੋਈ ਮੌਤ, ਰਿਪੋਰਟ ਤੋਂ ਬਾਅਦ ਹੋਵੇਗੀ ਪੁਸ਼ਟੀ:ਰੋਪੜ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸੀਬਤ ਦਾ ਪਹਾੜ ਬਣ ਹੋਇਆ ਹੈ। ਇਸ ਸਮੇ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਦਾ ਮਾਹੌਲ ਹੈ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੌਰਾਨ ਜ਼ਿਲ੍ਹਾ ਰੋਪੜ ਦੇ ਪਿੰਡ ਪਪਰਾਲੀ 'ਚ ਕੈਨੇਡਾ ਤੋਂ ਆਏ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਦੀ ਉਮਰ 40 ਤੋਂ 45 ਸਾਲ ਦੱਸੀ ਜਾ ਰਹੀ ਹੈ, ਜੋ 20-25 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਪਣੇ ਪਿੰਡ ਪਰਤਿਆ ਸੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਅਤੇ ਡਾਕਟਰਾਂ ਦੀ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ 'ਚ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਦੀ ਹਿਦਾਇਤ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 41 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ -19, ਐੱਸ.ਏ.ਐੱਸ. ਨਗਰ (ਮੋਹਾਲੀ) -7, ਹੁਸ਼ਿਆਰਪੁਰ -6, ਜਲੰਧਰ - 5, ਅੰਮ੍ਰਿਤਸਰ -1 ,ਲੁਧਿਆਣਾ -2 ਅਤੇ ਪਟਿਆਲਾ -1 ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਨਵਾਂਸ਼ਹਿਰ ਦੇ ਬਲਦੇਵ ਸਿੰਘ , ਹੁਸ਼ਿਆਰਪੁਰ ਦੇ ਹਰਭਜਨ ਸਿੰਘ ਅਤੇ ਲੁਧਿਆਣਾ 'ਚ 42 ਸਾਲਾ ਔਰਤ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ’ਚ ਦਾਖਲ ਹੁਸ਼ਿਆਰਪੁਰ ਦੇ ਮਰੀਜ਼ ਦੀ ਹਾਲਤ ’ਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

-PTCNews

Related Post