ਕੋਰੋਨਾ ਵਾਇਰਸ ਦੇ ਡਰੋਂ ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਕ ਹਫ਼ਤੇ ਤੋਂ ਸੀ ਖਾਂਸੀ-ਜ਼ੁਕਾਮ

By  Shanker Badra March 24th 2020 11:06 PM

ਕੋਰੋਨਾ ਵਾਇਰਸ ਦੇ ਡਰੋਂ ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਕ ਹਫ਼ਤੇ ਤੋਂ ਸੀ ਖਾਂਸੀ-ਜ਼ੁਕਾਮ:ਕਾਨਪੁਰ : ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਇਸੇ ਕਾਰਨ ਉੱਤਰ ਪ੍ਰਦੇਸ਼ 'ਚ ਇੱਕ ਨੌਜਵਾਨ ਨੇ ਕੋਰੋਨਾ ਵਾਇਰਸ ਹੋਣ ਦੇ ਡਰੋਂ ਫਾਹਾ ਲੈ ਲਿਆ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਕਾਨਪੁਰ ਜ਼ਿਲ੍ਹੇ ਦੇ ਥਾਣਾ ਸਚੇਂਡੀ ਅਧੀਨ ਆਉਂਦੇ ਪਿੰਡ ਬਿਨੌਰ ਵਾਸੀ ਮਨੀਸ਼ ਤਿਵਾਰੀ (28) ਵਜੋਂ ਹੋਈ ਹੈ। ਉਸ ਦੇ ਵੱਡੇ ਭਰਾ ਅਸ਼ੀਸ਼ ਨੇ ਦੱਸਿਆ ਕਿ ਜਦੋਂ ਤੋਂ ਉਸ ਦਾ ਭਰਾ ਘਰ ਵਾਪਸ ਪਰਤਿਆ ਹੈ, ਉਸ ਨੂੰ ਖੰਘ ਹੋ ਰਹੀ ਸੀ ਅਤੇ ਉਹ ਇਸ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਸੀ।

ਜਾਣਕਾਰੀ ਅਨੁਸਾਰ ਬਿਨੌਰ ਪਿੰਡ 'ਚ 28 ਸਾਲਾ ਮਨੀਸ਼ ਤਿਵਾੜੀ ਦੀ ਲਾਸ਼ ਮੰਗਲਵਾਰ ਸਵੇਰੇ ਘਰ ਦੇ ਕਮਰੇ 'ਚ ਲਟਕੀ ਮਿਲੀ ਹੈ। ਪਿਤਾ ਰਮੇਸ਼ ਚੰਦਰ ਤਿਵਾੜੀ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਮਨੀਸ਼ ਖੁਜਰਾਹੋ ਤੋਂ ਘੁੰਮ ਕੇ ਘਰ ਪਰਤਿਆ ਸੀ। ਉਦੋਂ ਤੋਂ ਉਸ ਨੂੰ ਖਾਂਸੀ-ਜ਼ੁਕਾਮਸੀ। ਉਸ ਨੇ ਮੈਡੀਕਲ ਸਟੋਰ ਤੋਂ ਦਵਾਈ ਲਿਆਂਦੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ।

ਉਸ ਦੀ ਮੌਤ ਨਾਲ ਘਰ 'ਚ ਚੀਕ-ਚਿਹਾੜਾ ਪੈ ਗਿਆ ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਮਨੀਸ਼ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਭਰਾ ਅਸ਼ੀਸ਼ ਨੇ ਦੱਸਿਆ ਕਿ ਮਨੀਸ਼ ਕੋਰੋਨਾ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਜ਼ਿਕਰ ਅਕਸਰ ਕਰਦਾ ਰਹਿੰਦਾ ਸੀ। ਪੁਲਿਸ ਨੇ ਘਟਨਾ ਦੀ ਪੜਤਾਲ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਸਪੱਸ਼ਟ ਕਰਨ ਦੀ ਗੱਲ ਕਹੀ ਹੈ।

-PTCNews

Related Post