ਮੰਡੀ ਗੋਬਿੰਦਗੜ੍ਹ : ਪੁਲਿਸ ਨੇ 15 ਕਿੱਲੋ ਅਫੀਮ ਸਣੇ ਇੱਕ ਔਰਤ ਸਮੇਤ 2 ਜਾਣਿਆ ਨੂੰ ਕੀਤਾ ਕਾਬੂ

By  Shanker Badra September 3rd 2018 01:08 PM

ਮੰਡੀ ਗੋਬਿੰਦਗੜ੍ਹ : ਪੁਲਿਸ ਨੇ 15 ਕਿੱਲੋ ਅਫੀਮ ਸਣੇ ਇੱਕ ਔਰਤ ਸਮੇਤ 2 ਜਾਣਿਆ ਨੂੰ ਕੀਤਾ ਕਾਬੂ:ਮੰਡੀ ਗੋਬਿੰਦਗੜ੍ਹ ਪੁਲਿਸ ਨੇ ਅਜਿਹੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ,ਜੋ ਆਸਾਮ ਤੋਂ ਅਫੀਮ ਲਿਆ ਕੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਸਪਲਾਈ ਕਰਦੇ ਸਨ।ਇਸ ਗਿਰੋਹ ਵਿਚ ਇੱਕ ਔਰਤ ਵੀ ਸ਼ਾਮਲ ਹੈ।

ਐੱਸ.ਐੱਸ.ਪੀ ਫਤਿਹਗੜ੍ਹ ਸਾਹਿਬ ਅਲਕਾ ਮੀਨਾ ਨੇ ਪ੍ਰੈੱਸ ਕਾਨਫੰਰਸ ਦੌਰਾਨ ਦੱਸਿਆ ਹੈ ਕਿ ਨਾਕੇ ਦੌਰਾਨ ਕੈਂਟਰ ਚਾਲਕ ਦੀ ਪਿਛਲੀ ਸੀਟ ਤੋਂ 7 ਕਿਲੋ ਅਤੇ ਔਰਤ ਕੋਲੋਂ ਲਿਫਾਫੇ ਵਿਚੋਂ 8 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ, ਜੋ ਕਿ ਆਸਾਮ ਤੋਂ ਸਸਤੇ ਭਾਅ 'ਤੇ ਅਫੀਮ ਲਿਆ ਕੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਸਪਲਾਈ ਕਰਦੇ ਸਨ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸਰਹਿੰਦ ਅਤੇ ਔਰਤ ਤ੍ਰਿਪੁਰਾ ਆਸਾਮ ਦੀ ਰਹਿਣ ਵਾਲੀ ਹੈ।

-PTCNews

Related Post