ਮਨੀਕਰਨ ਸਾਹਿਬ ਦੇ ਦਰਸਨਾਂ ਤੋਂ ਵਾਪਸ ਆ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

By  Shanker Badra August 7th 2018 09:20 PM

ਮਨੀਕਰਨ ਸਾਹਿਬ ਦੇ ਦਰਸਨਾਂ ਤੋਂ ਵਾਪਸ ਆ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ:ਲੁਧਿਆਣਾ ਅਧੀਨ ਪੈਂਦੇ ਪਿੰਡ ਮਲਕਪੁਰ ਬੇਟ ਅਤੇ ਪ੍ਰਤਾਪ ਸਿੰਘ ਵਾਲਾ ਦੇ 2 ਨੌਜਵਾਨਾਂ ਦੀ ਮਨੀਕਰਨ ਸਾਹਿਬ ਦੇ ਦਰਸਨਾਂ ਤੋਂ ਵਾਪਸੀ ਦੌਰਾਨ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪਿੰਡ ਮਲਕਪੁਰ ਬੇਟ ਦਾ 22 ਸਾਲਾ ਕਮਲਜੀਤ ਸਿੰਘ ਅਤੇ ਪਿੰਡ ਪ੍ਰਤਾਪ ਸਿੰਘ ਵਾਲਾ ਦਾ 23 ਸਾਲਾ ਮਨਪ੍ਰੀਤ ਸਿੰਘ ਆਪਣੇ 6 ਸਾਥੀਆਂ ਨਾਲ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਮਨੀਕਰਨ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਕੇ ਵਾਪਸ ਘਰ ਆ ਰਹੇ ਸਨ ਤਾਂ ਰਸਤੇ 'ਚ ਉਨ੍ਹਾਂ ਦੇ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ।ਇਸ ਹਾਦਸੇ ਦੌਰਾਨ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਹਵਾਲੇ ਕਰ ਦਿੱਤੀਆਂ, ਜਿਨ੍ਹਾਂ ਦਾ ਅੱਜ ਸ਼ਾਮ ਅੰਤਿਮ ਸੰਸਕਾਰ ਕੀਤਾ ਗਿਆ।

-PTCNews

Related Post