ਮਨਿੰਦਰਪਾਲ ਸਿੰਘ ਨੇ 1942 ਤੋਂ ਕਿਰਾਏ ’ਤੇ ਲਈ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਗ੍ਹਾ ਕੀਤੀ ਵਾਪਸ

By  Shanker Badra July 11th 2019 04:46 PM

ਮਨਿੰਦਰਪਾਲ ਸਿੰਘ ਨੇ 1942 ਤੋਂ ਕਿਰਾਏ ’ਤੇ ਲਈ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਗ੍ਹਾ ਕੀਤੀ ਵਾਪਸ:ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਅਕਾਲੀ ਮਾਰਕੀਟ ਵਿਖੇ ਮਲਕੀਅਤੀ ਜਗ੍ਹਾਂ ਦੇ ਲੰਮੇ ਸਮੇਂ ਤੋਂ ਇਕ ਕਿਰਾਏਦਾਰ ਵੱਲੋਂ 2 ਹਜ਼ਾਰ ਗਜ਼ ਤੋਂ ਵੱਧ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਅਕਾਲੀ ਮਾਰਕੀਟ ਵਾਲੀ ਇਸ ਜਗ੍ਹਾ ’ਤੇ ਕਈ ਕਿਰਾਏਦਾਰ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ। [caption id="attachment_317243" align="aligncenter" width="300"]Maninderpal Singh Sri Harmandir Sahib Ownership Place Back ਮਨਿੰਦਰਪਾਲ ਸਿੰਘ ਨੇ 1942 ਤੋਂ ਕਿਰਾਏ ’ਤੇ ਲਈ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਗ੍ਹਾ ਕੀਤੀ ਵਾਪਸ[/caption] ਇਨ੍ਹਾਂ ਵਿੱਚੋਂ ਮਨਿੰਦਰਪਾਲ ਸਿੰਘ ਵੱਲੋਂ 2 ਹਜ਼ਾਰ 80 ਗਜ਼ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਦੇਣ ’ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। [caption id="attachment_317244" align="aligncenter" width="300"]Maninderpal Singh Sri Harmandir Sahib Ownership Place Back ਮਨਿੰਦਰਪਾਲ ਸਿੰਘ ਨੇ 1942 ਤੋਂ ਕਿਰਾਏ ’ਤੇ ਲਈ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਗ੍ਹਾ ਕੀਤੀ ਵਾਪਸ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :India vs New Zealand Semifinal : ਭਾਰਤੀ ਟੀਮ ਦੀ ਹੋਈ ਹਾਰ ‘ਤੇ ਸਚਿਨ ਤੇਂਦੂਲਕਰ ਨੇ ਦਿੱਤਾ ਵੱਡਾ ਬਿਆਨ ਦੀਨਪੁਰ ਨੇ ਦੱਸਿਆ ਕਿ ਮਨਿੰਦਰਪਾਲ ਸਿੰਘ ਦੇ ਦਾਦਾ ਕਿਰਪਾਲ ਸਿੰਘ ਵੱਲੋਂ 1942 ਤੋਂ ਇਹ ਜਗ੍ਹਾ ਸ੍ਰੀ ਦਰਬਾਰ ਸਾਹਿਬ ਪਾਸੋਂ ਕਿਰਾਏ ’ਤੇ ਲਈ ਗਈ ਸੀ, ਜਿਸ ਨੂੰ ਉਨ੍ਹਾਂ ਨੇ ਵਾਪਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨਿੰਦਰਪਾਲ ਸਿੰਘ ਦੀ ਗੁਰੂ ਘਰ ਪ੍ਰਤੀ ਸ਼ਰਧਾ ਸ਼ਲਾਘਾਯੋਗ ਹੈ। -PTCNews

Related Post