ਦੀਵਾਲੀ ਮੌਕੇ ਗਾਇਬ ਹੋਇਆ ਮਾਨਸਾ ਦਾ ਜ਼ਿਲਾ ਪੁਲਿਸ ਮੁਖੀ !

By  Jashan A October 26th 2019 09:26 PM

ਦੀਵਾਲੀ ਮੌਕੇ ਗਾਇਬ ਹੋਇਆ ਮਾਨਸਾ ਦਾ ਜ਼ਿਲਾ ਪੁਲਿਸ ਮੁਖੀ !,ਮਾਨਸਾ: ਸੁਚੱਜੇ ਢੰਗ ਨਾਲ ਡਿਊਟੀ ਕਰਨ ਵਾਲਾ ਜ਼ਿਲਾ ਪੁਲਿਸ ਮੁਖੀ ਮਾਨਸਾ ਡਾ. ਨਰਿੰਦਰ ਭਾਰਗਵ ਪਿਛਲੇ ਦੋ ਦਿਨਾਂ ਤੋਂ ਗਾਇਬ ਹੈ। ਪਿਛਲੇ ਲਗਾਤਾਰ ਦੋ ਦਿਨਾਂ ਤੋਂ ਉਨ੍ਹਾਂ ਦੇ ਘਰੋਂ ਤੇ ਦਫ਼ਤਰੋਂ ਹੁਣ ਹਰ ਰੋਜ਼ ਹੀ ਮੋਹਤਵਰ ਆਗੂ, ਸਿਆਸੀ ਨੇਤਾ, ਉੱਚ ਅਧਿਕਾਰੀ, ਸਰਕਾਰੇ ਦਰਬਾਰੇ ਟੋਰ ਰੱਖਣ ਵਾਲੇ ਲੋਕ ਪੁੱਛ-ਗਿਛ ਕਰਕੇ ਵਾਪਸ ਮੁੜ ਰਹੇ ਹਨ। ਪਰ ਉਹ ਕਿਸੇ ਨੂੰ ਵੀ ਆਪਣਾ ਟਿਕਾਣਾ ਨਹੀਂ ਦੱਸ ਰਹੇ ਹਨ, ਜਦਕਿ ਪੁਲਿਸ ਮੁਖੀ ਭਾਰਗਵ ਬੈਠੇ ਜਿਲੇ 'ਚ ਹੀ ਡਿਊਟੀ ਕਰ ਰਹੇ ਹਨ। ਉਨ੍ਹਾਂ ਵੱਲੋਂ ਅਜਿਹਾ ਵਰਤਾਰਾ ਹਰ ਵਾਰ ਦੀਵਾਲੀ ਦੇ ਤਿਉਹਾਰ ਮੌਕੇ 'ਤੇ ਹੀ ਕੀਤਾ ਜਾਂਦਾ ਹੈ। ਹੋਰ ਪੜ੍ਹੋ: ਦਰਦਨਾਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, ਪੁੱਤਰ ਜ਼ਖਮੀ ਦਰਅਸਲ ਉਹ ਲੋਕਾਂ ਤੋਂ ਤੋਹਫੇ ਲੈਣ ਦੇ ਸ਼ੌਕੀਨ ਨਹੀਂ ਹਨ ਸਗੋਂ ਅਜਿਹੀ ਮਿੱਥ ਨੂੰ ਤੋੜਨ ਲਈ ਹੀ ਉਹ ਗਾਇਬ ਹੋਏ ਹਨ ਤੇ ਲੋਕਾਂ ਕੋਲੋਂ ਦੀਵਾਲੀ ਦਾ ਕੋਈ ਗਿਫ਼ਟ ਵਸੂਲ ਕਰਨ ਤੋਂ ਜਵਾਬ ਦੇ ਕੇ ਦਿਲ ਤੋੜਨ ਨਾਲੋਂ ਗਾਇਬ ਹੋਣ ਨੂੰ ਹੀ ਪਹਿਲ ਦੇ ਰਹੇ ਹਨ। -PTC News

Related Post