ਸਿੱਧੂ ਮੂਸੇਵਾਲਾ ਨੇ ਪਿੰਡ ਵਾਸੀਆਂ ਲਈ ਕੀਤਾ ਅਜਿਹਾ ਕੰਮ, ਸਾਰੇ ਪਾਸੇ ਹੋਣ ਲੱਗੀਆਂ ਤਾਰੀਫ਼ਾਂ, ਪੜ੍ਹੋ ਖ਼ਬਰ

By  Jashan A January 6th 2019 06:22 PM

ਸਿੱਧੂ ਮੂਸੇਵਾਲਾ ਨੇ ਪਿੰਡ ਵਾਸੀਆਂ ਲਈ ਕੀਤਾ ਅਜਿਹਾ ਕੰਮ, ਸਾਰੇ ਪਾਸੇ ਹੋਣ ਲੱਗੀਆਂ ਤਾਰੀਫ਼ਾਂ, ਪੜ੍ਹੋ ਖ਼ਬਰ,ਮਾਨਸਾ: ਪੰਜਾਬ ਦੇ ਮਸ਼ਹੂਰ ਗਾਇਕੀ ਤੇ ਗੀਤਕਾਰ ਸਿੱਧੂ ਮੂਸੇਵਾਲਾ ਹੁਣ ਸਰਪੰਚੀ ਨੂੰ ਲੈ ਕਾਫੀ ਸੁਰਖ਼ੀਆਂ 'ਚ ਹਨ।ਹਾਲ ਹੀ ਵਿਚ ਪਿੰਡ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਚਰਚਾ 'ਚ ਆਏ ਸੀ, ਜਿਸ ਵਿਚ ਪਿੰਡ ਮੂਸਾ ਤੋਂ ਉਨ੍ਹਾਂ ਦੀ ਮਾਤਾ ਚਰਨ ਕੌਰ ਸਰਪੰਚ ਬਣੇ।

sidhu moosewala ਸਿੱਧੂ ਮੂਸੇਵਾਲਾ ਨੇ ਪਿੰਡ ਵਾਸੀਆਂ ਲਈ ਕੀਤਾ ਅਜਿਹਾ ਕੰਮ, ਸਾਰੇ ਪਾਸੇ ਹੋਣ ਲੱਗੀਆਂ ਤਾਰੀਫ਼ਾਂ, ਪੜ੍ਹੋ ਖ਼ਬਰ

ਸਰਪੰਚ ਉਪਰੰਤ ਸਿੱਧੂ ਮੂਸੇਵਾਲਾ ਨੇ ਪਿੰਡ ਵਾਸੀਆਂ ਨਾਲ ਕੁਝ ਵਾਅਦੇ ਕੀਤੇ ਸਨ ਜਿਨ੍ਹਾਂ 'ਚ ਪਹਿਲਾਂ ਵਾਅਦਾ ਪੂਰਾ ਕੀਤਾ।ਪਿੰਡ ਵਾਸੀਆਂ ਲਈ ਸਿੱਧੂ ਮੂਸੇਵਾਲਾ ਨੇ ਇਕ ਵਾਰ ਫਿਰ ਅਜਿਹਾ ਕੰਮ ਕਰ ਦਿੱਤਾ ਹੈ, ਜਿਸ ਕਰਕੇ ਉਨ੍ਹਾਂ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ।

ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ 'ਚ ਲੋਕਾਂ ਲਈ ਆਪਣੀ ਦਾਦੀ ਜਸਵੰਤ ਕੌਰ ਦੀ ਯਾਦ ਵਿਚ ਵਰਲਡ ਕੈਂਸਰ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪਿੰਡ ਵਿਚ ਕੈਂਸਰ ਦੀ ਜਾਂਚ ਲਈ ਮੁਫਤ ਮੈਡੀਕਲ ਕੈਂਪ ਲਗਵਾਇਆ, ਜਿਸ ਵਿਚ ਪਿੰਡ ਦੇ 750 ਮਰੀਜ਼ਾਂ ਨੇ ਆਪਣਾ ਚੈਕਅੱਪ ਕਰਾਇਆ। ਕੈਂਪ ਵਿਚ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ ਅਤੇ ਉਨ੍ਹਾਂ ਨੂੰ ਦਵਾਈ ਵੀ ਦਿੱਤੀ ਗਈ।

sidhu moosewala ਸਿੱਧੂ ਮੂਸੇਵਾਲਾ ਨੇ ਪਿੰਡ ਵਾਸੀਆਂ ਲਈ ਕੀਤਾ ਅਜਿਹਾ ਕੰਮ, ਸਾਰੇ ਪਾਸੇ ਹੋਣ ਲੱਗੀਆਂ ਤਾਰੀਫ਼ਾਂ, ਪੜ੍ਹੋ ਖ਼ਬਰ

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਕੈਂਸਰ ਦੀ ਬੀਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਇਸ ਬੀਮਾਰੀ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਕੈਂਪ ਦਾ ਆਯੋਜਨ ਕੀਤਾ ਹੈ।

-PTC News

Related Post