41 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਬਾਲੀਵੁੱਡ ਸਿਤਾਰਿਆਂ ਨੇ ਵੀ ਦਿੱਤੀਆਂ ਵਧਾਈਆਂ

By  Jashan A August 5th 2021 02:53 PM

ਨਵੀਂ ਦਿੱਲੀ: ਸਵੇਰ ਸਵੇਰੇ ਭਾਰਤ ਵਾਸੀਆਂ ਲਈ ਚੰਗੀ ਖਬਰ ਆਈ, ਜਿਸ ਨੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। 41 ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਹੈ। ਵਿਰੋਧੀ ਟੀਮ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਮੈਡਲ ਆਪਣੇ ਨਾਂ ਕਰ ਲਿਆ ਹੈ। ਟੋਕੀਓ 'ਚ ਜਾਰੀ ਓਲੰਪਿਕ ਖੇਡਾਂ 'ਚ ਇਹ ਭਾਰਤ ਦਾ ਚੌਥਾ ਮੈਡਲ ਹੈ।

ਅਕਸ਼ੇ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ, 'ਦੁਬਾਰਾ ਇਤਿਹਾਸ ਲਿਖਣ ਲਈ ਸ਼ੁਕਰੀਆ ਟੀਮ ਇੰਡੀਆ। 41 ਸਾਲਾਂ ਬਾਅਦ ਓਲੰਪਿਕ ਮੈਡਲ। ਕੀ ਮੈਚ ਸੀ... ਕੀ ਜ਼ਬਰਦਸਤ ਵਾਪਸੀ।'

ਜ਼ਿਕਰ ਏ ਖਾਸ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ 1980 'ਚ ਓਲੰਪਿਕ 'ਚ ਮੈਡਲ ਜਿੱਤਿਆ ਸੀ। 41 ਸਾਲਾਂ ਬਾਅਦ ਹਾਕੀ 'ਚ ਹਾਸਲ ਕੀਤੀ ਜਿੱਤ ਨੂੰ ਲੈ ਕੇ ਹਰ ਦੇਸ਼ ਵਾਸੀ ਬਹੁਤ ਖ਼ੁਸ਼ ਹੈ।

-PTC News

Related Post