ਮੁੰਬਈ -ਆਗਰਾ ਹਾਈਵੇ ’ਤੇ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ’ਚ ਮੌਤ , ਪਤੀ ਗੰਭੀਰ ਜ਼ਖਮੀ

By  Shanker Badra November 15th 2019 11:55 AM

ਮੁੰਬਈ -ਆਗਰਾ ਹਾਈਵੇ ’ਤੇ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ’ਚ ਮੌਤ , ਪਤੀ ਗੰਭੀਰ ਜ਼ਖਮੀ:ਮੁੰਬਈ : ਮਰਾਠੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮੁੰਬਈ-ਆਗਰਾ ਹਾਈਵੇਅ 'ਤੇ ਵਾਪਰਿਆ ਹੈ। ਇਸ ਹਾਦਸੇ ਵਿੱਚ ਗੀਤਾ ਦੇ ਪਤੀ ਵਿਜੇ ਮਾਲੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।

Marathi Singer Geeta Mali Death in road accident on Mumbai-Agra highway ਮੁੰਬਈ -ਆਗਰਾ ਹਾਈਵੇ ’ਤੇ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ’ਚ ਮੌਤ , ਪਤੀ ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਗਾਇਕਾ ਗੀਤਾ ਮਾਲੀ ਆਪਣੇ ਪਤੀ ਵਿਜੇ ਮਾਲੀ ਨਾਲ ਆਪਣੇ ਜੱਦੀ ਸ਼ਹਿਰ ਨਾਸਿਕ ਜਾ ਰਹੇ ਸਨ। ਉਹ ਅਮਰੀਕਾ ਤੋਂ ਹਾਲੇ ਪਰਤੇ ਹੀ ਸਨ ਤੇ ਹਵਾਈ ਅੱਡੇ ਤੋਂ ਕਾਰ ਰਾਹੀਂ ਨਾਸਿਕ ਵੱਲ ਨੂੰ ਜਾ ਰਹੇ ਸਨ।ਉਨ੍ਹਾਂ ਦੀ ਕਾਰ ਦੀ ਸੜਕ ’ਤੇ ਇੱਕ ਪਾਸੇ ਖੜ੍ਹੇ ਇੱਕ ਕੰਟੇਨਰ ਨਾਲ ਟੱਕਰ ਹੋ ਗਈ।

Marathi Singer Geeta Mali Death in road accident on Mumbai-Agra highway ਮੁੰਬਈ -ਆਗਰਾ ਹਾਈਵੇ ’ਤੇ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ’ਚ ਮੌਤ , ਪਤੀ ਗੰਭੀਰ ਜ਼ਖਮੀ

ਇਸ ਹਾਦਸੇ ਤੋਂ ਬਾਅਦ ਗੀਤਾ ਮਾਲੀ ਤੇ ਉਸ ਦੇ ਪਤੀ ਵਿਜੇ ਨੂੰ ਬਹੁਤ ਬੁਰੀ ਜ਼ਖ਼ਮੀ ਹਾਲਤ ’ਚ ਸ਼ਾਹਪੁਰ ਦੇ ਦਿਹਾਤੀ ਹਸਪਤਾਲ ਲਿਜਾਂਦਾ ਗਿਆ ਸੀ ,ਜਿੱਥੇ ਗੀਤਾ ਮਾਲੀ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ। ਦੱਸ ਦੇਈਏ ਕਿ ਗੀਤਾ ਮਾਲੀ ਨੇ ਕੁਝ ਮਰਾਠੀ ਫ਼ਿਲਮਾਂ ਲਈ ਗੀਤ ਗਾਏ ਸਨ ਤੇ ਆਪਣੀ ਖ਼ੁਦ ਦੀਆਂ ਵੀ ਕੁਝ ਐਲਬਮਾਂ ਕੱਢੀਆਂ ਸਨ।

-PTCNews

Related Post