66 ਸਾਲ ਇਕੱਠੇ ਰਹਿਣ ਵਾਲੇ ਜੋੜੇ ਨੇ 15 ਮਿੰਟ ਦੇ ਫ਼ਰਕ ਲਏ ਆਖਰੀ ਸਾਹ , ਇੰਝ ਹੋਈ ਮੌਤ  

By  Shanker Badra March 22nd 2021 05:25 PM

ਅਮਰੀਕਾ : ਅਮਰੀਕਾ ਵਿਚ ਇਕ ਜੋੜੇ ਨੇ 66 ਸਾਲ ਇਕੱਠੇ ਜੀਵਨ ਬਿਤਾਇਆ ਅਤੇ ਜਦੋਂ ਦੁਨੀਆ ਨੂੰ ਅਲਵਿਦਾ ਕਹਿਣ ਦਾ ਸਮਾਂ ਆਇਆ ਤਾਂ ਦੋਵਾਂ ਦੀ ਕੁੱਝ ਹੀ ਮਿੰਟਾਂ ਦੇ ਫ਼ਰਕ ਨਾਲ ਮੌਤ ਹੋ ਗਈ ਹੈ। ਉਹ ਇਕ-ਦੂਜੇ ਦੇ ਬਿਨਾਂ ਨਹੀਂ ਰਹਿ ਸਕਦੇ ਸਨ। ਉਨ੍ਹਾਂ ਦੇ ਵਿਆਹ ਦੀ 67ਵੀਂ ਵਰ੍ਹੇਗੰਢ ਇਸ ਹਫ਼ਤੇ ਦੇ ਆਖ਼ੀਰ ਵਿਚ ਸੀ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

Married 66 years, Florida couple dies of COVID-19 just 15 minutes apart 66 ਸਾਲ ਇਕੱਠੇ ਰਹਿਣ ਵਾਲੇ ਜੋੜੇ ਨੇ 15 ਮਿੰਟ ਦੇ ਫ਼ਰਕ ਲਏ ਆਖਰੀ ਸਾਹ , ਇੰਝ ਹੋਈ ਮੌਤ

ਉਨ੍ਹਾਂ ਦੀ ਇਕਲੌਤੀ ਸੰਤਾਨ ਸਾਰਾ ਮਿਲਵਾਈਸਕੀ ਨੇ ਕਿਹਾ ਕਿ ਦੋਵਾਂ ਦੀ ਇਸ ਮਹੀਨੇ ਕੋਵਿਡ-19 ਨਾਲ ਪਾਮ ਬੀਚ ਕਾਊਂਟੀ ਵਿਚ ਕੁੱਝ ਹੀ ਮਿੰਟਾਂ ਦੇ ਅੰਤਰ ਨਾਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸ ਲਈ ਇਹ ਇੱਕ ਵੱਡਾ ਤੇ ਦੋਹਰਾ ਝਟਕਾ ਸੀ। ਉਸ ਦੇ ਪਿਤਾ 88 ਅਤੇ ਮਾਤਾ 92 ਸਾਲ ਦੇ ਸਨ।

Married 66 years, Florida couple dies of COVID-19 just 15 minutes apart 66 ਸਾਲ ਇਕੱਠੇ ਰਹਿਣ ਵਾਲੇ ਜੋੜੇ ਨੇ 15 ਮਿੰਟ ਦੇ ਫ਼ਰਕ ਲਏ ਆਖਰੀ ਸਾਹ , ਇੰਝ ਹੋਈ ਮੌਤ

ਮਿਲਵਾਈਸਕੀ ਨੇ ਕਿਹਾ, 'ਬਹੁਤ ਹੈਰਾਨੀਜਨਕ ਹੈ, ਇਹ ਜਾਣ ਕੇ ਕਿ ਉਹ ਇਕੱਠੇ ਚਲੇ ਗਏ। ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਨੂੰ ਯਾਦ ਕਰਦੀ ਹਾਂ।' ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਹਾਮਾਰੀ ਦੇ ਆਉਣ ਦੇ ਬਾਅਦ ਮਾਤਾ-ਪਿਤਾ ਸਾਰੇ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਸਨ। ਉਨ੍ਹਾਂ ਦੀ ਮਾਂ ਘਰ ਵਿਚ ਹੀ ਰਹਿੰਦੀ ਸੀ ਅਤੇ ਉਨ੍ਹਾਂ ਦੇ ਪਿਤਾ ਕਦੇ-ਕਦੇ ਘਰੋਂ ਬਾਹਰ ਜਾਂਦੇ ਸਨ।

Married 66 years, Florida couple dies of COVID-19 just 15 minutes apart 66 ਸਾਲ ਇਕੱਠੇ ਰਹਿਣ ਵਾਲੇ ਜੋੜੇ ਨੇ 15 ਮਿੰਟ ਦੇ ਫ਼ਰਕ ਲਏ ਆਖਰੀ ਸਾਹ , ਇੰਝ ਹੋਈ ਮੌਤ

ਦੱਸ ਦੇਈਏ ਕਿ ਏਸਟੇਰ ਇਲਿਨਸਕੀ ਦੀ 1 ਮਾਰਚ ਨੂੰ ਸਵੇਰੇ 10 ਵੱਜ ਕੇ 15 ਮਿੰਟ 'ਤੇ ਮੌਤ ਹੋ ਗਈ ਸੀ ਅਤੇ ਇਸ ਦੇ 15 ਮਿੰਟ ਬਾਅਦ ਉਨ੍ਹਾਂ ਦੇ ਪਤੀ ਦੀ ਮੋਤ ਹੋ ਗਈ ਸੀ। ਉਨ੍ਹਾਂ ਕਿਹਾ, 'ਉਹ ਹਮੇੇਸ਼ਾ ਇਕੱਠੇ ਸਨ ਅਤੇ ਹਮੇਸ਼ਾ ਇਕੱਠੇ ਰਹਿਣਗੇੇ। ਉਨ੍ਹਾਂ ਦੀ ਧੀ ਨੇ ਕਿਹਾ,ਰੱਬ  ਉਨ੍ਹਾਂ ਨੂੰ ਆਪਣੇ ਕੋਲ ਨਹੀਂ ਬੁਲਾ ਸਕਦਾ। ਉਨ੍ਹਾਂ ਨੂੰ ਇਸ ਸੰਸਾਰ ਵਿਚ ਰਹਿਣ ਦੀ ਜ਼ਰੂਰਤ ਸੀ।

-PTCNews

Related Post