Thu, Dec 25, 2025
Whatsapp

Maruti Jimny: ਆ ਗਈ ਮਾਰੂਤੀ ਦੀ ਨਵੀਂ SUV, ਜਾਣੋ ਇਸਦੀ ਕੀਮਤ ਅਤੇ ਫੀਚਰ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਕੰਪਨੀ ਨੇ ਜ਼ਿਮਨੀ ਨੂੰ ਲਾਂਚ ਕਰ ਦਿੱਤਾ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੰਪਨੀ ਨੇ ਜਿਮਨੀ ਨੂੰ ਭਾਰਤੀ ਬਾਜ਼ਾਰ 'ਚ ਕਿਸ ਕੀਮਤ 'ਤੇ ਲਾਂਚ ਕੀਤਾ ਹੈ।

Reported by:  PTC News Desk  Edited by:  Ramandeep Kaur -- June 07th 2023 03:37 PM
Maruti Jimny: ਆ ਗਈ ਮਾਰੂਤੀ ਦੀ ਨਵੀਂ SUV, ਜਾਣੋ ਇਸਦੀ ਕੀਮਤ ਅਤੇ ਫੀਚਰ

Maruti Jimny: ਆ ਗਈ ਮਾਰੂਤੀ ਦੀ ਨਵੀਂ SUV, ਜਾਣੋ ਇਸਦੀ ਕੀਮਤ ਅਤੇ ਫੀਚਰ

Maruti Jimny: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਕੰਪਨੀ ਨੇ ਜ਼ਿਮਨੀ ਨੂੰ ਲਾਂਚ ਕਰ ਦਿੱਤਾ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੰਪਨੀ ਨੇ ਜਿਮਨੀ ਨੂੰ ਭਾਰਤੀ ਬਾਜ਼ਾਰ 'ਚ ਕਿਸ ਕੀਮਤ 'ਤੇ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਇਸ ਖ਼ਬਰ 'ਚ ਅਸੀਂ ਇਸ ਦੇ ਗੁਣਾਂ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ।

ਲਾਂਚ ਹੋਈ ਜਿਮਨੀ 


ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਮਾਰੂਤੀ ਨੇ ਜਿਮਨੀ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਜਿਮਨੀ ਨੂੰ ਕੰਪਨੀ ਨੇ ਕੁੱਲ ਦੋ ਵੈਰੀਐਂਟ 'ਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਇਹ SUV ਫੋਰ ਵ੍ਹੀਲ ਡਰਾਈਵ ਦੇ ਨਾਲ ਆਵੇਗੀ।

ਕਿੰਨੀ ਹੈ ਕੀਮਤ 

ਕੰਪਨੀ ਨੇ ਜਿਮਨੀ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 12.75 ਲੱਖ ਰੁਪਏ ਰੱਖੀ ਹੈ। ਇਹ ਕੀਮਤ ਇਸ ਦੇ ਮੈਨੂਅਲ Zeta ਵੈਰੀਐਂਟ ਦੀ ਹੈ। ਇਸ 'ਚ Zeta ਆਟੋਮੈਟਿਕ ਦੀ ਐਕਸ-ਸ਼ੋਅਰੂਮ ਕੀਮਤ 13.94 ਲੱਖ ਰੁਪਏ ਹੈ। ਜਦਕਿ ਇਸਦੇ ਟਾਪ ਵੇਰੀਐਂਟ ਅਲਫਾ ਦੇ ਮੈਨੂਅਲ ਐਰੀਐਂਟ ਦੀ ਕੀਮਤ 13.69 ਲੱਖ ਰੁਪਏ ਹੈ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੇ ਅਲਫਾ ਵੈਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 14.89 ਲੱਖ ਰੁਪਏ ਹੈ। ਇਹ ਕੀਮਤਾਂ ਇਸਦੇ ਸਿੰਗਲ ਟੋਨ ਐਰੀਐਂਟ ਦੀਆਂ ਹਨ। ਜਦੋਂ ਕਿ ਡਿਊਲ ਵੈਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 13.85 ਅਤੇ 15.05 ਲੱਖ ਰੁਪਏ ਹੈ। SUV ਨੂੰ ਸਿਰਫ਼ ਦੋ ਐਰੀਐਂਟਸ ਅਤੇ ਚਾਰ ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਕੀ ਹੈ ਫੀਚਰ

ਕੰਪਨੀ ਨੇ ਜਿਮਨੀ ਨੂੰ 4x4 ਵਰਗੇ ਫੀਚਰਸ ਨਾਲ ਪੇਸ਼ ਕੀਤਾ ਹੈ। ਇਸ ਕਾਰਨ ਇਸ SUV ਨੂੰ ਕਿਸੇ ਵੀ ਤਰ੍ਹਾਂ ਦੀ ਸੜਕ 'ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਹੋਰ ਵਿਸ਼ੇਸ਼ਤਾਵਾਂ 'ਚ ਹਾਰਡ ਟਾਪ, ਕਲੈਮਸ਼ੇਲ ਬੋਨਟ, ਆਟੋ ਹੈੱਡਲੈਂਪਸ, ਹੈੱਡਲੈਂਪ ਵਾਸ਼ਰ, LED ਹੈੱਡਲੈਂਪਸ, ਫੋਗ ਲੈਂਪ, ਗੂੜ੍ਹਾ ਹਰਾ ਗਲਾਸ, ਰੀਅਰ ਵਾਈਪਰ, ਪੁਸ਼ ਬਟਨ ਸਟਾਰਟ/ਸਟਾਪ, ਕਰੂਜ਼ ਕੰਟਰੋਲ, ਕਲਾਈਮੇਟ ਕੰਟਰੋਲ, ਪਾਵਰ ਵਿੰਡੋਜ਼, ਸਟੀਅਰਿੰਗ ਮਾਊਂਟਿਡ ਕੰਟਰੋਲ, 22.86 ਸੈਂਟੀਮੀਟਰ ਇੰਫੋਟੇਨਮੈਂਟ, ਟਚਸਕ੍ਰੀਨ ਸਿਸਟਮ, ਐਂਡਰਾਇਡ ਆਟੋ, ਐਪਲ ਕਾਰ ਪਲੇਅ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ।

ਕਿੰਨਾ ਸ਼ਕਤੀਸ਼ਾਲੀ ਹੈ ਇੰਜਣ

SUV 'ਚ ਕੰਪਨੀ ਵੱਲੋਂ 1462cc ਦਾ ਇੰਜਣ ਦਿਤਾ ਗਿਆ ਹੈ। ਇਸ ਇੰਜਣ ਤੋਂ SUV ਨੂੰ 104.8 PS ਦੀ ਪਾਵਰ ਅਤੇ 134.2 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ 'ਚ 40 ਲੀਟਰ ਦਾ ਪੈਟਰੋਲ ਟੈਂਕ ਹੈ। ਇਸ ਤੋਂ ਇਲਾਵਾ ਇਸ 'ਚ ਫਾਈਵ-ਸਪੀਡ ਮੈਨੂਅਲ ਅਤੇ ਫੋਰ-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵਿਕਲਪ ਦਿੱਤਾ ਗਿਆ ਹੈ।

ਕਿੰਨੀ ਹੈ ਲੰਬੀ ਚੌੜੀ 

ਲੈਡਰ ਫਰੇਮ 'ਤੇ ਬਣੀ ਜਿਮਨੀ ਦੀ ਕੁੱਲ ਲੰਬਾਈ ਦੀ ਗੱਲ ਕਰੀਏ ਤਾਂ ਇਹ ਚਾਰ ਮੀਟਰ ਤੋਂ ਵੀ ਘੱਟ ਹੈ। ਇਸ ਦੀ ਲੰਬਾਈ 3985 ਮਿਲੀਮੀਟਰ ਹੈ। ਇਸ ਦੀ ਚੌੜਾਈ 1645 ਮਿਲੀਮੀਟਰ ਅਤੇ ਉਚਾਈ 1720 ਮਿਲੀਮੀਟਰ ਹੈ। ਜਦਕਿ ਇਸ ਦਾ ਵ੍ਹੀਲਬੇਸ 2590 ਮਿਲੀਮੀਟਰ ਹੈ ਅਤੇ ਇਸ ਦਾ ਗਰਾਊਂਡ ਕਲੀਅਰੈਂਸ 210 ਮਿਲੀਮੀਟਰ ਹੈ। SUV 'ਚ ਕੁੱਲ ਚਾਰ ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਹੈ। ਇਸ 'ਚ 208 ਲੀਟਰ ਦਾ ਬੂਟ ਸਪੇਸ ਵੀ ਮਿਲਦਾ ਹੈ, ਜਿਸ ਨੂੰ ਪਿਛਲੀਆਂ ਸੀਟਾਂ ਨੂੰ ਫਲੈਟ ਫੋਲਡ ਕਰਕੇ ਵਧਾਇਆ ਜਾ ਸਕਦਾ ਹੈ।

ਕਿੰਨੀ ਹੈ ਸੁਰੱਖਿਅਤ 

ਮਾਰੂਤੀ ਜਿਮਨੀ 'ਚ ਸੁਰੱਖਿਆ ਲਈ, ਫਰੰਟ ਏਅਰਬੈਗਸ, ਸਾਈਡ ਅਤੇ ਕਰਟੇਨ ਏਅਰਬੈਗਸ, ਬ੍ਰੇਕ ਲਿਮਟਿਡ ਸਲਿਪ ਡਿਫਰੈਂਸ਼ੀਅਲ, ABS, EBD, ESP, ਹਿੱਲ ਹੋਲਡ ਕੰਟਰੋਲ, ਹਿੱਲ ਡੀਸੈਂਟ ਕੰਟਰੋਲ, ਬ੍ਰੇਕ ਅਸਿਸਟ ਫੰਕਸ਼ਨ, ਰਿਅਰ ਵਿਊ ਕੈਮਰਾ, ਸਾਈਡ ਇਫੈਕਟ ਡੋਰ ਬੀਮਸ, ਸੀਟਬੈਲਟ ਪ੍ਰੀ-ਟੈਂਸ਼ਨਰ ISOFIX ਚਾਈਲਡ ਐਂਕਰੇਜ, ਇੰਜਣ ਇਮੋਬਿਲਾਈਜ਼ਰ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ।

- PTC NEWS

Top News view more...

Latest News view more...

PTC NETWORK
PTC NETWORK