ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਨੇ ਅੱਜ ਆਪਣਾ 45ਵਾਂ ਜਨਮ ਦਿਨ ਮਨਾਇਆ

By  Shanker Badra April 24th 2018 06:06 PM

ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਨੇ ਅੱਜ ਆਪਣਾ 45ਵਾਂ ਜਨਮ ਦਿਨ ਮਨਾਇਆ:ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਮੰਨੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੇ ਹਨ।ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 'ਚ ਹੋਇਆ ਸੀ।ਦੱਸ ਦਈਏ ਕਿ ਸਚਿਨ ਨੇ ਕ੍ਰਿਕਟ 'ਚ ਕਈ ਰਿਕਾਰਡ ਅਤੇ ਕਈ ਐਵਾਰਡ ਆਪਣੇ ਨਾਮ ਕੀਤੇ ਹਨ।Master Blaster Sachin Tendulkar Celebrates 45th birthday todayਸਚਿਨ ਨੇ ਕ੍ਰਿਕਟਰ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲਗਦਾ।ਦੁਨੀਆਂ ਭਰ ਵਿੱਚ ਉਨ੍ਹਾਂ ਨੂੰ ਕ੍ਰਿਕਟਰ ਦੇ ਰੱਬ ਵਜੋਂ ਜਾਣਿਆ ਜਾਂਦਾ ਹੈ।ਇਨਾਂ ਹੀ ਨਹੀਂ ਸਚਿਨ ਦੇ ਫੈਨਸ ਦੁਨੀਆਂ ਭਰ ਵਿਚ ਉਨ੍ਹਾਂ ਨੂੰ ਜਨਮਦਿਨ ਮੌਕੇ ਲੱਖਾਂ ਕਰੋੜਾਂ ਫੈਨਸ ਆਪਣੇ ਆਪਣੇ ਤਰੀਕੇ ਨਾਲ ਵਧਾਈਆਂ ਦੇ ਰਹੇ ਹਨ।ਟੀਮ ਇੰਡੀਆ ਦੇ ਦਿੱਗਜ ਕ੍ਰਿਕਟਰ ਅਤੇ ਭਾਰਤ ਦੇ ਪਹਿਲੇ ਵਿਸ਼ਵ ਕੱਪ ਜਿੱਤਣ ਵਾਲੇ ਕਪਿਲ ਦੇਵ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਸਚਿਨ ਦੇ ਨਾਲ ਆਪਣੀ ਇਕ ਯਾਦਗਾਰ ਤਸਵੀਰ ਨੂੰ ਸ਼ੇਅਰ ਕੀਤਾ ਹੈ।Master Blaster Sachin Tendulkar Celebrates 45th birthday todayਟੀਮ ਇੰਡੀਆ ਦੇ ਆਲਰਾਊਂਡਰ ਸੁਰੇਸ਼ ਰੈਨਾ ਨੇ ਇਕ ਬਹੁਤ ਭਾਵੁਕ ਸੰਦੇਸ਼ ਦੇ ਨਾਲ ਟਵਿੱਟਰ 'ਤੇ ਸਚਿਨ ਨੂੰ ਵਧਾਈ ਦਿੱਤੀ ਹੈ।ਇਸ ਤੋਂ ਇਲਾਵਾ ਕਈ ਵੱਡੇ ਦਿੱਗਜ ਨੇ ਵੀ ਸਚਿਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।Master Blaster Sachin Tendulkar Celebrates 45th birthday todayਵਨਡੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਚਿਨ ਦੇ ਨਾਮ 49 ਸੈਂਕੜੇ ਹਨ,ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ।Master Blaster Sachin Tendulkar Celebrates 45th birthday todayਵਨਡੇ ਕ੍ਰਿਕਟ ਵਿੱਚ ਸਚਿਨ ਦੇ ਨਾਮ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਵੀ ਨਹੀਂ ਟੁੱਟ ਸਕੇ।ਵਨਡੇ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ।ਅੰਤਰਾਸ਼ਟਰੀ ਕ੍ਰਿਕਟ ਵਿੱਚ ਤੇਂਦੁਲਕਰ ਦੇ ਨਾਮ 'ਤੇ 100 ਸੈਂਕੜੇ ਦਰਜ ਹਨ।ਇਸ ਰਿਕਾਰਡ ਨੂੰ ਤੋੜ ਸਕਣਾ ਫਿਲਹਾਲ ਤਾਂ ਨਾਮੁਮ ਕਿਨ ਜਿਹਾ ਹੀ ਲੱਗਦਾ ਹੈ।ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ।Master Blaster Sachin Tendulkar Celebrates 45th birthday todayਟੈਸਟ ਕ੍ਰਿਕਟ ਖੇਡਣ ਦਾ ਦੋਹਰਾ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਦੁਨੀਆ ਦੇ ਇਕਲੌਤੇ ਕਰਿਕਟਰ ਹਨ।ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਮ ਹੀ ਹੈ।ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ।

-PTCNews

Related Post