ਮਟੌਰ ਕਤਲ ਮਾਮਲਾ :ਪੁਲਿਸ ਨੇ ਅੰਨੇ ਕਤਲ ਕੇਸ ਦੀ ਸੁਲਝਾਈ ਗੁੱਥੀ,ਮ੍ਰਿਤਕਾ ਦਾ ਪਤੀ ਹੀ ਨਿਕਲਿਆ ਕਤਲ

By  Shanker Badra May 19th 2018 01:21 PM -- Updated: May 19th 2018 01:30 PM

ਮਟੌਰ ਕਤਲ ਮਾਮਲਾ :ਪੁਲਿਸ ਨੇ ਅੰਨੇ ਕਤਲ ਕੇਸ ਦੀ ਸੁਲਝਾਈ ਗੁੱਥੀ,ਮ੍ਰਿਤਕਾ ਦਾ ਪਤੀ ਹੀ ਨਿਕਲਿਆ ਕਤਲ:ਬੀਤੇ ਦਿਨੀਂ ਮੋਹਾਲੀ ਦੇ ਪਿੰਡ ਮਟੌਰ ਵਿੱਚ ਪੁਲੀਸ ਨੇ ਕਮਰੇ ਦਾ ਤਾਲਾ ਤੋੜ ਕੇ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਸੀ।ਮ੍ਰਿਤਕ ਔਰਤ ਦੀ ਪਛਾਣ ਰੂਪਾ ਦੇਵੀ ਵਜੋਂ ਹੋਈ ਸੀ।ਮਟੌਰ ਪੁਲਿਸ ਵੱਲੋਂ ਇਸ ਨੂੰ ਅੰਨਾ ਕਤਲ ਦੱਸਿਆ ਜਾ ਰਿਹਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਸੀ।Matour murder case: Matour Police lady murdered case Husband arrestedਇਸ ਅੰਨੇ ਕਤਲ ਕੇਸ ਨੂੰ ਟ੍ਰੇਸ ਕਰਨ ਲਈ ਜ਼ਿਲ੍ਹਾ ਪੁਲਿਸ ਨੇ ਤਫਤੀਸ਼ ਕਰਦਿਆਂ ਅਤੇ ਵਾਰਦਾਤ ਮੌਕੇ ਮਿਲੇ ਸਬੂਤਾ ਮੁਤਾਬਿਕ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਰਮੇਸ਼ ਯਾਦਵ ਪੁੱਤਰ ਮਹਿੰਦਰ ਯਾਦਵ ਵਾਸੀ ਪਿੰਡ ਅਤੇ ਡਾਕਖਾਨਾ ਕੁਮਾਰਖੰਡ ਜ਼ਿਲ੍ਹਾ ਮਧੇਪੁਰਾ (ਬਿਹਾਰ) ਨੂੰ ਗ੍ਰਿਫਤਾਰ ਕਰ ਲਿਆ ਹੈ।Matour murder case: Matour Police lady murdered case Husband arrestedਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਰਮੇਸ਼ ਯਾਦਵ ਪਾਸੋਂ ਡੂੰਘਾਈ ਨਾਲ ਤਫਤੀਸ਼ ਕਰਨ ਤੋ ਪਤਾ ਲੱਗਾ ਹੈ ਕਿ ਉਸਦੀ ਘਰਵਾਲੀ ਰੂਪਾ ਦੇਵੀ ਕਰੀਬ ਡੇਢ ਸਾਲ ਪਹਿਲਾਂ ਘਰੋਂ ਕਿਸੇ ਹੋਰ ਵਿਅਕਤੀ ਨਾਲ ਭੱਜੀ ਹੋਈ ਸੀ,ਜਿਸਦੇ ਹੋਰ ਤਿੰਨ ਬੱਚੇ ਵੀ ਸਨ।ਦੋਸ਼ੀ ਰਮੇਸ਼ ਯਾਦਵ ਨੇ ਰੂਪਾ ਦਾ ਚਾਲ-ਚਲਣ ਠੀਕ ਨਾ ਹੋਣ ਕਾਰਨ 2 ਮਈ ਨੂੰ ਰਾਤ ਦੇ ਕਰੀਬ 8 ਵਜੇ ਰੂਪਾ ਦੇਵੀ ਦਾ ਕਤਲ ਕਰ ਦਿੱਤਾ ਸੀ।Matour murder case: Matour Police lady murdered case Husband arrestedਦੋਸ਼ੀ ਰਮੇਸ਼ ਯਾਦਵ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ।ਤਫਤੀਸ਼ ਦੌਰਾਨ ਦੋਸ਼ੀ ਨੇ ਇਸ ਕਤਲ ਬਾਰੇ ਮੰਨਿਆ ਹੈ ਕਿ ਉਸ ਨੇ ਆਪਣੀ ਘਰਵਾਲੀ ਰੂਪਾ ਦੇਵੀ ਦਾ ਕਤਲ ਉਸਦਾ ਗਲਾ ਘੁੱਟ ਕੇ ਉਸ ਦੇ ਹੱਥ ਚੁੰਨੀ ਨਾਲ ਬੰਨ ਕੇ ਕੀਤਾ ਸੀ।ਪੁਲਿਸ ਵੱਲੋਂ ਦੋਸ਼ੀ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।

-PTCNews

Related Post