ਕੌਮਾਂਤਰੀ ਮਹਿਲਾ ਦਿਵਸ: ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਇਸ ਸਰਪੰਚ ਨੇ ਵੱਡੇ ਪੱਧਰ ਕਰਵਾਏ ਵਿਕਾਸ ਕਾਰਜ

By  PTC NEWS March 8th 2020 02:07 PM

ਮੌੜ ਮੰਡੀ: ਦੁਨੀਆ ਭਰ 'ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਮਹਿਲਾ ਉਸ ਸ਼ਕਤੀ ਦਾ ਨਾਂ ਹੈ ਜੋ ਇਕ ਮਾਂ, ਭੈਣ, ਪਤਨੀ ਤੇ ਬੇਟੀ ਦੇ ਰੂਪ 'ਚ ਸਾਰਿਆਂ ਨੂੰ ਸੁੱਖ ਦੇਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੰਦੀ ਹੈ।

maur mandi International women day sheshandeep kaur sarpanch

ਇਸ ਖਾਸ ਦਿਨ 'ਤੇ ਅਸੀਂ ਤੁਹਾਨੂੰ ਅਜਿਹੀ ਮਹਿਲਾ ਬਾਰੇ ਦੱਸਣੇ ਜਾ ਰਹੇ ਹਾਂ ਜੋ ਮਾਲਵੇ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਮਹਿਲਾ ਹੈ,ਜਿਸ ਨੇ ਆਪਣੀ ਅਗਾਂਹਵਧੂ ਸੋਚ ਨਾਲ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।

maur mandi International women day sheshandeep kaur sarpanch

ਮੋੜ ਮੰਡੀ ਦੇ ਪਿੰਡ ਮਾਨਕਖਾਨਾ ਦੀ ਰਹਿਣ ਵਾਲੀ ਪੜ੍ਹੀ-ਲਿਖੀ ਸਰਪੰਚ ਸੈਸ਼ਨਦੀਪ ਕੌਰ ਬੀ. ਐੱਸ. ਸੀ. (ਐਗਰੀਕਲਚਰ) ਕਰ ਚੁੱਕੀ ਹੈ ਅਤੇ ਮੌਜੂਦਾ ਸਮੇਂ 'ਚ ਉਹ ਆਈ. ਏ. ਐੱਸ. ਬਣਨ ਲਈ ਯੂ. ਪੀ. ਐੱਸ. ਦੀ ਤਿਆਰੀ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਿੰਡਾਂ 'ਚ ਮੀਂਹ ਦੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਸੈਸ਼ਨਦੀਪ ਕੌਰ ਵਲੋਂ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਕੰਮ ਵੀ ਚਲਾਇਆ ਜਾ ਰਿਹਾ ਹੈ। ਇਸ ਤਹਿਤ ਸੋਲਰ ਸਿਸਟਮ ਪ੍ਰਾਜੈਕਟ 'ਚ ਲਾਈਟਾਂ ਵੀ ਲਗਵਾਈਆਂ ਜਾ ਰਹੀਆਂ ਹਨ।

-PTC News

Related Post