MDH ਮਸਾਲਿਆਂ ਵਾਲੇ ਬਜ਼ੁਰਗ ਧਰਮਪਾਲ ਗੁਲਾਟੀ ਦੀ ਮੌਤ ਦੀ ਉੱਡੀ ਅਫਵਾਹ ,ਪਰਿਵਾਰ ਨੇ ਜਾਰੀ ਕੀਤਾ ਵੀਡੀਓ

By  Shanker Badra October 8th 2018 04:33 PM

MDH ਮਸਾਲਿਆਂ ਵਾਲੇ ਬਜ਼ੁਰਗ ਧਰਮਪਾਲ ਗੁਲਾਟੀ ਦੀ ਮੌਤ ਦੀ ਉੱਡੀ ਅਫਵਾਹ ,ਪਰਿਵਾਰ ਨੇ ਜਾਰੀ ਕੀਤਾ ਵੀਡੀਓ:ਐਮਡੀਐਚ ( MDH ) ਮਸਾਲੇ ਦੇ ਮਾਲਿਕ ਧਰਮਪਾਲ ਗੁਲਾਟੀ ਦੀ ਮੌਤ ਬਾਰੇ ਬੀਤੇ ਦਿਨਾਂ ਤੋਂ ਸ਼ੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ।ਜਿਸ ਤੋਂ ਬਾਅਦ ਐਮਡੀਐਚ ਮਸਾਲੇ ਦੇ ਮਾਲਿਕ ਧਰਮਪਾਲ ਗੁਲਾਟੀ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਅਫਵਾਹ ਦੱਸਿਆ।ਨਾਲ ਹੀ ਇਕ ਵੀਡੀਓ ਜਾਰੀ ਕਰ ਮੌਤ ਦੀ ਅਫਵਾਹ ਦਾ ਖੰਡਨ ਕੀਤਾ ਹੈ।ਉਨ੍ਹਾਂ ਦੇ ਪਰਿਵਾਰ ਵਲੋਂ ਜਾਰੀ ਵੀਡੀਓ ‘ਚ ਧਰਮਪਾਲ ਨੇ ਸੁਨੇਹਾ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਇੱਕਦਮ ਤੰਦੁਰੁਸਤ ਹਨ।ਦਰਅਸਲ ਕਈ ਮੀਡੀਆ ਰਿਪੋਰਟਸ ਵਿਚ ਇਹ ਦੱਸਿਆ ਗਿਆ ਸੀ ਕਿ ਧਰਮਪਾਲ ਗੁਲਾਟੀ ਦਾ ਸ਼ਨੀਵਾਰ (6 ਅਕਤੂਬਰ) ਦੀ ਰਾਤ ਦੇਹਾਂਤ ਹੋ ਗਿਆ ਸੀ।

ਪਰਿਵਾਰ ਵੱਲੋਂ ਜਾਰੀ ਇੱਕ ਵੀਡੀਓ ਦੇ ਜਰੀਏ ਸਾਰਾ ਸੱਚ ਸਭ ਦੇ ਸਾਹਮਣੇ ਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪਿਤਾ ਚੁੰਨੀ ਲਾਲ ਦਾ ਨਾਮ ਲਿਖ ਉਹਨਾਂ ਦੀ ਤਸਵੀਰ ਲਗਾਕੇ ਉਹਨਾਂ ਦੇ ਦੇਹਾਂਤ ਦੀ ਖ਼ਬਰ ਅੱਗ ਵਾਂਗ ਫੈਲ ਗਈ ਜਿਸ ਤੋਂ ਬਾਅਦ ਕਈ ਪ੍ਰਮੁੱਖ ਨਿਊਜ ਵੇਬਸਾਈਟ ਨੇ ਵੀ ਇਹ ਖਬਰ ਪਬਲਿਸ਼ ਕਰ ਦਿੱਤੀ।

ਪਾਕਿਸਤਾਨ ਦੇ ਸਿਆਲਕੋਟ ‘ਚ 1922 ਵਿੱਚ ਜਨਮੇ ਧਰਮਪਾਲ ਗੁਲਾਟੀ ਬੰਟਵਾਰੇ ਦੇ ਬਾਅਦ ਪਰਿਵਾਰ ਨਾਲ ਦਿੱਲੀ ਆ ਗਏ ਅਤੇ ਇੱਥੇ ਮਸਾਲੇ ਦਾ ਕੰਮ ਸ਼ੁਰੂ ਕੀਤਾ ਅਤੇ MDH ਮਸਾਲਾ ਵਰਗੀ ਕੰਪਨੀ ਖੜੀ ਕਰ ਦਿੱਤੀ ਜੋ ਪੂਰੀ ਦੁਨੀਆ ਵਿੱਚ ਮਸਾਲੀਆਂ ਲਈ ਅਜੇ ਤੱਕ ਪ੍ਰਸਿੱਧ ਹੈ। 1959 ਵਿੱਚ ਕੀਰਤੀ ਨਗਰ ਵਿੱਚ ਫੈਕਟਰੀ ਲਗਾਉਣ ਵਾਲੇ ਧਰਮਪਾਲ ਦੀ ਕੰਪਨੀ MDH ਦੀਆਂ ਹੁਣ ਦੇਸ਼ ਭਰ ‘ਚ 15 ਫੈਕਟਰੀਆਂ ਹਨ।

-PTCNews

Related Post