ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿੰਧੂਰ ਵਿਵਾਦ 'ਤੇ ਜਾਰੀ ਹੋਏ ਫਤਵੇ ਦਾ ਦਿੱਤਾ ਕਰਾਰਾ ਜਵਾਬ ,ਪੜ੍ਹੋ ਪੂਰੀ ਖ਼ਬਰ

By  Shanker Badra July 1st 2019 04:40 PM

ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿੰਧੂਰ ਵਿਵਾਦ 'ਤੇ ਜਾਰੀ ਹੋਏ ਫਤਵੇ ਦਾ ਦਿੱਤਾ ਕਰਾਰਾ ਜਵਾਬ ,ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਬੰਗਾਲੀ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਸੰਸਦ ਮੈਂਬਰ ਬਣਨ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹੈ। ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਨੇ ਹਾਲ ਹੀ ‘ਚ ਕੋਲਕਾਤਾ ਦੇ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਹੈ। ਨਿਖਿਲ ਅਤੇ ਨੁਸਰਤ ਲੰਬੇ ਸਮੇਂ ਤੋਂ ਇਕ-ਦੂਸਰੇ ਨੂੰ ਡੇਟ ਕਰ ਰਹੇ ਸਨ, ਇਸ ਤੋਂ ਬਾਅਦ 19 ਜੂਨ ਨੂੰ ਦੋਨਾਂ ਨੇ ਤੁਰਕੀ ‘ਚ ਵਿਆਹ ਕਰ ਲਿਆ।

Member parliament Nusrat Jahan Issued fatwa Given the answer
ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿੰਧੂਰ ਵਿਵਾਦ 'ਤੇ ਜਾਰੀ ਹੋਏ ਫਤਵੇ ਦਾ ਦਿੱਤਾ ਕਰਾਰਾ ਜਵਾਬ ,ਪੜ੍ਹੋ ਪੂਰੀ ਖ਼ਬਰ

ਪੱਛਮੀ ਬੰਗਾਲ ਦੇ ਬਸੀਰਹਾਟ ਤੋਂ ਸੰਸਦ ਮੈਂਬਰ ਨੁਸਰਤ ਜਹਾਂ 25 ਜੂਨ ਨੂੰ ਪਹਿਲੀ ਵਾਰ ਸੰਸਦ ਵਿਚ ਸਿੰਧੂਰ ,ਬਿੰਦੀ ਲਾ ਕੇ ਸੰਸਦ ਪਹੁੰਚੀ ਸੀ।ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈਆਂ ਸਨ।ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਦੇਵਬੰਦ ਦੇ ਧਰਮਗੁਰੂਆਂ ਨੇ ਫਤਵਾ ਜਾਰੀ ਕਰ ਦਿੱਤਾ ਸੀ। ਮੌਲਵੀਆਂ ਨੇ ਦਾਅਵਾ ਕੀਤਾ ਕਿ ਨੁਸਰਤ ਨੇ ਜੈਨ ਧਰਮ ਵਿਚ ਵਿਆਹ ਕਰਵਾ ਕੇ ਇਸਲਾਮ ਦਾ ਨਿਰਾਦਰ ਕੀਤਾ ਤੇ ਉਸ ਦੇ ਪਹਿਰਾਵੇ ਨੂੰ 'ਗੈਰ ਇਸਲਾਮਿਕ' ਦੱਸਿਆ।

Member parliament Nusrat Jahan Issued fatwa Given the answer
ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿੰਧੂਰ ਵਿਵਾਦ 'ਤੇ ਜਾਰੀ ਹੋਏ ਫਤਵੇ ਦਾ ਦਿੱਤਾ ਕਰਾਰਾ ਜਵਾਬ ,ਪੜ੍ਹੋ ਪੂਰੀ ਖ਼ਬਰ

ਜਾਮੀਆ ਸ਼ੇਖ-ਉਲ-ਹਿੰਦ ਦੇ ਮੁਫਤੀ ਅਸਦ ਕਾਸਮੀ ਨੇ ਦਾਅਵਾ ਕੀਤਾ, ''ਮੁਸਲਮਾਨਾਂ ਦੇ ਵਿਆਹ ਮੁਸਲਮਾਨਾਂ ਵਿਚ ਹੀ ਹੋ ਸਕਦੇ ਹਨ ਅਤੇ ਉਹ ਸਿਰਫ ਅੱਲ੍ਹਾ ਦੇ ਸਾਹਮਣੇ ਝੁਕ ਸਕਦੇ ਹਨ। ਇਸਲਾਮ ਵਿਚ ਵੰਦੇ ਮਾਤਰਮ, ਮੰਗਲ ਸੂਤਰ ਅਤੇ ਸਿੰਧੂਰ ਲਈ ਕੋਈ ਥਾਂ ਨਹੀਂ ਅਤੇ ਇਹ ਚੀਜ਼ਾਂ ਧਰਮ ਦੇ ਵਿਰੁੱਧ ਹਨ। ਧਰਮਗੁਰੂਆਂ ਦਾ ਕਹਿਣਾ ਹੈ ਕਿ ਮੁਸਲਿਮ ਲੜਕੀਆਂ ਨੂੰ ਸਿਰਫ ਮੁਸਲਿਮ ਲੜਕਿਆਂ ਨਾਲ ਹੀ ਨਿਕਾਹ ਕਰਨਾ ਚਾਹੀਦਾ ਹੈ।

Member parliament Nusrat Jahan Issued fatwa Given the answer
ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿੰਧੂਰ ਵਿਵਾਦ 'ਤੇ ਜਾਰੀ ਹੋਏ ਫਤਵੇ ਦਾ ਦਿੱਤਾ ਕਰਾਰਾ ਜਵਾਬ ,ਪੜ੍ਹੋ ਪੂਰੀ ਖ਼ਬਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਰੀਦਕੋਟ ਪੁਲਿਸ ਨੇ ISI ਏਜੰਟ ਨੂੰ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦਾ ਸੀ ਇਹ ਜਾਣਕਾਰੀ

ਇਸ 'ਤੇ ਨੁਸਰਤ ਜਹਾਂ ਨੇ ਆਪਣੇ ਟਵਿੱਟਰ 'ਤੇ ਜਵਾਬ ਦਿੰਦਿਆਂ ਕਿਹਾ, ਮੈਂ ਪੂਰੇ ਭਾਰਤ ਦੀ ਅਗਵਾਈ ਕਰਦੀ ਹਾਂ, ਜਿਹੜੀ ਜਾਤ, ਧਰਮ ਅਤੇ ਪੰਥ ਦੀਆਂ ਹਦਾਂ ਤੋਂ ਪਰੇ ਹੈ। ਜਿੱਥੇ ਤਕ ਮੇਰੀ ਗੱਲ ਹੈ ਤਾਂ ਮੈਂ ਸਾਰੇ ਧਰਮਾਂ ਦਾ ਸਮਾਨ ਤੌਰ 'ਤੇ ਸਤਿਕਾਰ ਕਰਦੀ ਹਾਂ। ਮੈਂ ਹਾਲੇ ਵੀ ਮੁਸਲਿਮ ਹਾਂ। ਉਨ੍ਹਾਂ ਲੋਕਾਂ ਨੂੰ ਇਸ ਬਾਰੇ 'ਚ ਕੁਝ ਨਹੀਂ ਕਹਿਣਾ ਚਾਹੀਦਾ ਕਿ ਮੈਂ ਕੀ ਪਾਵਾਂ ਤੇ ਕੀ ਨਾ ਪਾਵਾਂ। ਤੁਹਾਡਾ ਵਿਸ਼ਵਾਸ ਪਹਿਨਾਵੇ ਤੋਂ ਪਰੇ ਹੁੰਦਾ ਹੈ। ਸਾਰੇ ਧਰਮਾਂ ਦੇ ਕੀਮਤੀ ਸਿਧਾਂਤਾਂ 'ਚ ਵਿਸ਼ਵਵਾਸ ਕਰਨ ਅਤੇ ਉਨ੍ਹਾਂ ਨੂੰ ਮੰਨਣਾ ਕਿਤੇ ਜ਼ਿਆਦਾ ਵੱਡੀ ਗੱਲ ਹੈ।

-PTCNews

Related Post