ਮਸ਼ਹੂਰ ਗਾਇਕ ਮੀਕਾ ਸਿੰਘ ਹੋਏ ਟਰਾਲ, ਫੈਨਜ਼ ਨਾਲ ਸਾਂਝੀ ਕੀਤੀ ਵੀਡੀਓ

By  Joshi July 15th 2018 12:40 PM -- Updated: July 15th 2018 12:41 PM

ਮਸ਼ਹੂਰ ਗਾਇਕ ਮੀਕਾ ਸਿੰਘ ਹੋਏ ਟਰਾਲ, ਫੈਨਜ਼ ਨਾਲ ਸਾਂਝੀ ਕੀਤੀ ਵੀਡੀਓ mika singh trolled on social media

ਪੰਜਾਬ ਅਤੇ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਗਾਇਕ ਮੀਕਾ ਸਿੰਘ mika singh ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਟਰਾਲ ਹੋ ਰਹੇ ਹਨ। ਅਜਿਹਾ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਕਾਰਨ ਹੋਇਆ ਹੈ।

ਦਰਅਸਲ, ਮੀਕਾ ਸਿੰਘ ਨੇ ਇਕ ਫਲਾਈਟ ਦੇ ਬਿਜ਼ਨੈੱਸ ਕਲਾਸ ਦੀਆਂ ਸਾਰੀਆਂ ਕੁੱਲ ੧੦ ਸੀਟਾਂ ਦੀ ਬੁੱਕਿੰਗ ਕਰਵਾ ਦਿੱਤੀ ਅਤੇ ਬਸ ਇੰਨ੍ਹਾ ਹੀ ਨ੍ਹੀਂ, ਉਹਨਾਂ ਨੇ ਬਾਕਾਇਦਾ ਇਸਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ।

ਇਸ ਵੀਡੀਓ 'ਚ ਮੀਕਾ ਸਿੰਘ ਕਹਿ ਰਹੇ ਹਨ, "ਮੈਂ ਪੂਰੇ ਬਿਜ਼ਨੈੱਸ ਕਲਾਸ 'ਚ ਇਕੱਲਾ ਸ਼ੇਰ ਵਾਂਗ ਯਾਤਰਾ ਕਰ ਰਿਹਾ ਹਾਂ।"

ਇਸ ਦੇ ਜਵਾਬ 'ਚ ਸ਼ਾਨ ਵੱਲੋਂ ਇੱਕ ਵੀਡਓ ਸਾਂਝੀ ਕੀਤੀ ਗਈ ਹੈ, ਜਿਸ 'ਚ ਉਹਨਾਂ ਨੇ ਲਿਖਿਆ ਹੈ, , "ਮੈਂ ਤੇ ਮੇਰਾ ਪਰਿਵਾਰ ਮੀਕਾ ਸਿੰਘ mika singh ਨੂੰ ਫਾਲੋ ਕਰਦੇ ਹਾਂ, ਇਸ ਲਈ ਜਿੱਥੇ ਜਾਂਦੇ ਹਾਂ, ਅਸੀਂ ਪੂਰਾ ਕੰਪਾਰਟਮੈਂਟ ਬੁੱਕ ਕਰਵਾ ਲੈਂਦੇ ਹਾਂ।"

—PTC News

Related Post