'ਫਲਾਇੰਗ ਸਿੱਖ' ਮਿਲਖਾ ਸਿੰਘ ਦਾ ਚੰਡੀਗੜ੍ਹ 'ਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

By  Baljit Singh June 19th 2021 05:55 PM

ਚੰਡੀਗੜ੍ਹ: ਫਲਾਇੰਗ ਸਿੱਖ ਦੇ ਨਾਂ ਨਾਲ ਜਾਣੇ ਜਾਣ ਵਾਲੇ ਭਾਰਤ ਦੇ ਮਸ਼ਹੂਰ ਐਥਲੀਟ ਮਿਲਖਾ ਸਿੰਘ ਨੇ ਬੀਤੀ ਰਾਤ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਆਖਰੀ ਸਾਹ ਲਿਆ। ਇਸ ਤੋਂ ਬਾਅਦ ਅੱਜ ਚੰਡੀਗੜ੍ਹ ਵਿਚ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮਿਲਖਾ ਸਿੰਘ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਦਾ ਵੀ ਦੇਹਾਂਤ ਹੋ ਗਿਆ ਸੀ।

ਪੜੋ ਹੋਰ ਖਬਰਾਂ: ਧੀ ਦੇ ਵਿਆਹ ਲਈ ਬੈਂਕ ‘ਚ ਜਮ੍ਹਾਂ ਕਰਵਾਏ ਸਨ ਪੈਸੇ, ਅਚਾਨਕ ਹੋਇਆ ਖਾਤਾ ਖਾਲੀ

ਮਿਲਖਾ ਸਿੰਘ ਦੇ ਦਿਹਾਂਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਦੀ ਯਾਦ ਵਿਚ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ ਜੋ ਬੀਤੀ ਦੇਰ ਰਾਤ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਕਾਰਨ ਚੱਲ ਵਸੇ ਸਨ।

ਪੜੋ ਹੋਰ ਖਬਰਾਂ: ਦਲਿਤ ਭਾਈਚਾਰੇ ਖਿਲਾਫ ਗਲਤ ਸ਼ਬਦਾਵਲੀ ਉੱਤੇ ਨਾਭਾ ‘ਚ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

ਇਸ ਤੋਂ ਇਵਾਲਾ ਮੁੱਖ ਮੰਤਰੀ ਨੇ ਫਲਾਈਂਗ ਸਿੱਖ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉਤੇ ਜਾ ਕੇ ਉੱਘੀ ਖੇਡ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਮਿਲਖਾ ਸਿੰਘ ਦੀਆਂ ਯਾਦਾਂ ਸਦਾ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਰਹਿਣ।

ਪੜੋ ਹੋਰ ਖਬਰਾਂ: ਇਨਸਾਨੀਅਤ ਸ਼ਰਮਸਾਰ! ਅੰਮ੍ਰਿਤਸਰ ‘ਚ ਔਰਤ ਨਾਲ ਸ਼ਰੇਆਮ ਕੀਤੀ ਗਈ ਕੁੱਟਮਾਰ

ਮੁੱਖ ਮੰਤਰੀ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਤਿਕਾਰ ਵਜੋਂ ਪਦਮ ਸ੍ਰੀ ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਅਤੇ ਇਕ ਦਿਨਾ ਛੁੱਟੀ ਦਾ ਐਲਾਨ ਕੀਤਾ ਸੀ, ਨੇ ਕਿਹਾ ਕਿ ਮਹਾਨ ਭਾਰਤੀ ਖਿਡਾਰੀ ਦੀ ਸ਼ਾਨਦਾਰ ਵਿਰਾਸਤ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿਚ ਵਸਦੀ ਰਹੇਗੀ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਸਮੁੱਚੇ ਮੁਲਕ ਨੂੰ ਬਹੁਤ ਵੱਡਾ ਘਾਟਾ ਪਿਆ ਅਤੇ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਦੁਖਦਾਇਕ ਪਲ ਹਨ।

-PTC News

Related Post