ਮੁੱਖ ਖਬਰਾਂ

ਧੀ ਦੇ ਵਿਆਹ ਲਈ ਬੈਂਕ 'ਚ ਜਮ੍ਹਾਂ ਕਰਵਾਏ ਸਨ ਪੈਸੇ, ਅਚਾਨਕ ਹੋਇਆ ਖਾਤਾ ਖਾਲੀ

By Baljit Singh -- June 19, 2021 4:31 pm -- Updated:June 19, 2021 4:50 pm

ਮਾਛੀਵਾੜਾ ਸਾਹਿਬ : ਮਾਛੀਵਾੜਾ ਇੰਦਰਾ ਕਾਲੋਨੀ ਵਾਸੀ ਰੀਠੂ ਨਾਥ ਨੇ ਆਪਣੀ ਧੀ ਦੇ ਵਿਆਹ ਲਈ ਬੈਂਕ 'ਚ 30 ਹਜ਼ਾਰ ਰੁਪਏ ਜਮ੍ਹਾਂ ਕਰਵਾਏ, ਜੋ ਕਿਸੇ ਹੋਰ ਖਾਤੇ ਵਿਚ ਜਮ੍ਹਾਂ ਹੋ ਗਏ ਅਤੇ ਅੱਜ ਇਹ ਗਰੀਬ ਪਰਿਵਾਰ ਆਪਣੀ ਰਾਸ਼ੀ ਲੈਣ ਲਈ ਕਦੇ ਬੈਂਕ ਤੇ ਕਦੇ ਪੁਲਸ ਥਾਣੇ ਦੇ ਚੱਕਰ ਲਗਾ ਰਿਹਾ ਹੈ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਰੀਠੂ ਨਾਥ ਨੇ ਦੱਸਿਆ ਕਿ ਉਸਦੀ ਧੀ ਸਲਮਾ ਦਾ ਖਾਤਾ ਇੰਡੀਅਨ ਬੈਂਕ 'ਚ ਹੈ, ਜਿਸ ਵਿਚ ਉਸਨੇ 30 ਮਾਰਚ ਨੂੰ 30,000 ਰੁਪਏ ਜਮ੍ਹਾਂ ਕਰਵਾ ਦਿੱਤੇ ਤਾਂ ਜੋ ਵਿਆਹ ਦੀ ਮਿਤੀ ਆਉਣ 'ਤੇ ਉਸ ਉਹ ਪੈਸੇ ਕਢਵਾ ਸਕੇ।

ਪੜੋ ਹੋਰ ਖਬਰਾਂ: ਦੇਸ਼ ‘ਚ ਮੁੜ ਸਕੂਲ ਖੋਲੇ ਜਾਣ ਦੇ ਸਵਾਲਾਂ ਉੱਤੇ ਕੇਂਦਰ ਨੇ ਦਿੱਤਾ ਇਹ ਜਵਾਬ

ਰੀਠੂ ਨਾਥ ਨੇ ਦੱਸਿਆ ਕਿ ਜਦੋਂ ਉਸ ਦੀ ਧੀ ਦੇ ਸ਼ਗਨ ਦੀ ਮਿਤੀ ਤੈਅ ਹੋ ਗਈ ਤਾਂ ਉਹ ਬੈਂਕ 'ਚ ਪੈਸੇ ਕਢਵਾਉਣ ਗਿਆ ਤਾਂ ਉੱਥੋਂ ਪਤਾ ਲੱਗਾ ਕਿ ਉਸਦੇ ਖਾਤੇ ਵਿਚ ਰਾਸ਼ੀ ਹੀ ਨਹੀਂ ਹੈ। ਬੈਂਕ ਅਧਿਕਾਰੀਆਂ ਨੇ ਰੀਠੂ ਨਾਥ ਨੂੰ ਦੱਸਿਆ ਕਿ ਇਹ 30 ਹਜ਼ਾਰ ਰੁਪਏ ਉਸ ਦੀ ਧੀ ਸਲਮਾ ਦੇ ਖਾਤੇ ਦੀ ਬਜਾਏ ਮਾਛੀਵਾੜਾ ਦੀ ਹੀ ਰਹਿਣ ਵਾਲੀ ਸਲਮਾ ਦੇ ਖਾਤੇ ਵਿਚ ਜਮ੍ਹਾਂ ਹੋ ਗਿਆ, ਜਿਸ ਨੇ ਕਿ ਸਾਰੀ ਰਾਸ਼ੀ ਕਢਵਾ ਲਈ। ਬੈਂਕ ਵਾਲਿਆਂ ਵੱਲੋਂ ਜਦੋਂ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਤਾਂ ਪੈਸੇ ਕਢਵਾਉਣ ਵਾਲੀ ਸਲਮਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾ ਤਹਿਤ 30 ਹਜ਼ਾਰ ਰੁਪਏ ਭੇਜੇ ਹਨ, ਜਿਸ ਤਹਿਤ ਉਨ੍ਹਾਂ ਕਢਵਾ ਕੇ ਖ਼ਰਚ ਲਏ। ਬੈਂਕ ਅਧਿਕਾਰੀਆਂ ਅਨੁਸਾਰ ਪੈਸੇ ਕਢਵਾਉਣ ਵਾਲੇ ਸਲਮਾ ਦੇ ਪਰਿਵਾਰਕ ਮੈਂਬਰਾਂ ਨੇ ਮੰਨਿਆ ਕਿ ਜਲਦ ਹੀ ਉਹ ਰੀਠੂ ਨਾਥ ਦੇ ਪੈਸੇ ਵਾਪਸ ਕਰ ਦੇਣਗੇ।

ਪੜੋ ਹੋਰ ਖਬਰਾਂ: ਬਜ਼ੁਰਗ ਨਾਲ ਕੁੱਟਮਾਰ ਮਾਮਲੇ ਵਿਚ ਸਪਾ ਨੇਤਾ ਉਮੇਦ ਪਹਿਲਵਾਨ ਦਿੱਲੀ ਤੋਂ ਗ੍ਰਿਫਤਾਰ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰੀਠੂ ਨਾਥ ਨੇ ਦੱਸਿਆ ਕਿ ਅੱਜ ਕਈ ਦਿਨ ਹੋ ਗਏ, ਉਹ ਬੈਂਕ ਤੇ ਪੈਸੇ ਕਢਵਾਉਣ ਵਾਲੇ ਪਰਿਵਾਰ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਉਨ੍ਹਾਂ ਦੀ ਰਾਸ਼ੀ ਵਾਪਸ ਕੀਤੀ ਜਾਵੇ ਤਾਂ ਜੋ ਉਹ ਆਪਣੀ ਧੀ ਦਾ ਸ਼ਗਨ ਕਰ ਸਕੇ ਪਰ ਉਸਦੀ ਕੋਈ ਸੁਣਵਾਈ ਨਾ ਹੋਈ। ਰੀਠੂ ਨਾਥ ਨੇ ਦੱਸਿਆ ਕਿ ਉਸਨੇ ਇਸ ਮਾਮਲੇ ਸਬੰਧੀ ਪੁਲਸ ਥਾਣਾ ਮਾਛੀਵਾੜਾ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਗਰੀਬ ਪਰਿਵਾਰ ਨੇ ਪੁਲਸ ਪ੍ਰਸਾਸ਼ਨ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਦਾ 30 ਹਜ਼ਾਰ ਰੁਪਏ ਵਾਪਸ ਦਿਵਾਇਆ ਜਾਵੇ ਤਾਂ ਉਹ ਆਪਣੀ ਧੀ ਦਾ ਵਿਆਹ ਕਰ ਸਕੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਰੀਠੂ ਨਾਥ ਦੀ ਸ਼ਿਕਾਇਤ ਪੁੱਜ ਚੁੱਕੀ ਹੈ ਅਤੇ ਜਲਦ ਹੀ ਦੋਵਾਂ ਧਿਰਾਂ ਤੇ ਬੈਂਕ ਅਧਿਕਾਰੀਆਂ ਨੂੰ ਬੁਲਾ ਕੇ ਗਰੀਬ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇਗਾ।

ਪੜੋ ਹੋਰ ਖਬਰਾਂ: Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ

-PTC News

  • Share