ਮਾਨਸਾ ਦੇ ਕਬਾੜੀਏ ਨੇ ਭਾਰਤੀ ਏਅਰ ਫ਼ੋਰਸ ਦੇ ਖ਼ਰੀਦੇ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

By  Shanker Badra June 23rd 2021 03:30 PM -- Updated: June 23rd 2021 03:33 PM

ਮਾਨਸਾ : ਪੰਜਾਬ ਵਿੱਚ ਮਾਨਸਾ ਦੇ ਇੱਕ ਕਬਾੜੀਏ (Three helicopters) ਨੇ ਭਾਰਤੀ ਫੌਜ ਤੋਂ 6 ਕਬਾੜ ਹੋ ਚੁੱਕੇ ਹੈਲੀਕਾਪਟਰ ਖਰੀਦੇ ਹਨ, ਜਿਨ੍ਹਾਂ ਨੂੰ ਵੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਹੈਲੀਕਾਪਟਰ ਦਾ ਭਾਰ 10 ਟਨ ਪ੍ਰਤੀ ਹੈਲੀਕਾਪਟਰ ਹੈ, ਜੋ ਬੋਲੀ ਦੇ ਰਾਹੀਂ ਖਰੀਦਿਆ ਗਿਆ ਹੈ। ਇਹ ਹੈਲੀਕਾਪਟਰ ਸ਼ਹਿਰ ਵਾਸੀਆਂ ਤੋਂ ਇਲਾਵਾ ਕਬਾੜਖਾਨੇ ਕੋਲੋਂ ਲੰਘਦੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਮਾਨਸਾ ਦੇ ਕਬਾੜੀਏ ਨੇ ਭਾਰਤੀ ਏਅਰ ਫ਼ੋਰਸ ਦੇ ਖ਼ਰੀਦੇ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

ਪੜ੍ਹੋ ਹੋਰ ਖ਼ਬਰਾਂ : ਹਿਮਾਚਲ 'ਚ ਹੁਣ ਬਿਨਾਂ ਈ-ਪਾਸ ਦੇ ਦਾਖਲ ਹੋ ਸਕਣਗੇ ਯਾਤਰੀ  , ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ ਰੈਸਟੋਰੈਂਟ

Three helicopters : ਇਨ੍ਹਾਂ ਹੈਲੀਕਾਪਟਰਾਂ ਵਿਚੋਂ ਇਕ ਹੈਲੀਕਾਪਟਰ ਮੁੰਬਈ ਦੀ ਇੱਕ ਪਾਰਟੀ ਨੇ ਲੈ ਲਿਆ ਸੀ, ਜਦੋਂ ਕਿ ਦੋ ਨੂੰ ਲੁਧਿਆਣਾ ਦੇ ਹੋਟਲ ਮਾਲਕ ਨੇ ਖਰੀਦਿਆ ਹੈ ਅਤੇ ਬਾਕੀ ਹੈਲੀਕਾਪਟਰ ਮਾਨਸਾ ਵਿਚ ਖੜੇ ਹਨ ,ਜੋ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ।ਸਾਰਾ ਸ਼ਹਿਰ ਹੀ ਹੈਲੀਕਾਪਟਰ ਦੇ ਅੰਦਰ ਅਤੇ ਬਾਹਰ ਖੜ੍ਹੇ ਹੋ ਕੇ ਫੋਟੋਆਂ ਖਿਚਵਾਉਣ ਲੱਗਾ, ਜਿਸ ਕਾਰਨ ਸ਼ਹਿਰ ਵਿੱਚ ਖੁਸ਼ੀ ਹੋਣ 'ਤੇ ਕਬਾੜੀਏ ਦੇ ਚਿਹਰੇ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ।

ਮਾਨਸਾ ਦੇ ਕਬਾੜੀਏ ਨੇ ਭਾਰਤੀ ਏਅਰ ਫ਼ੋਰਸ ਦੇ ਖ਼ਰੀਦੇ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

Three helicopters  : ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ( Mithu Kabadiya ) ਨੂੰ ਕੌਣ ਨਹੀਂ ਜਾਣਦਾ ਕਿਉਂਕਿ ਉਸ ਦੀ ਕਬਾੜ ਦੀ ਦੁਕਾਨ ਤੋਂ ਹਰ ਚੀਜ ਕਬਾੜ ਵਿੱਚ ਮਿਲ ਜਾਂਦੀ ਹੈ ਹੁਣ ਮਿੱਠੂ ਇਸ ਕਰਕੇ ਚਰਚਾ ਵਿੱਚ ਹੈ ਕਿਉਂਕਿ ਕਬਾੜ ਖ੍ਰੀਦਣ ਵਾਲੇ ਇਸ ਉੱਘੇ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ 6 ਹੈਲੀਕਾਪਟਰਾਂ ਨੂੰ ਖ੍ਰੀਦ ਲਿਆ ਹੈ। ਜਿਉਂ ਹੀ ਇਹ ਹੈਲੀਕਾਪਟਰ ਮਾਨਸਾ ਲਿਆਂਦੇ ਗਏ ਤਾਂ ਵੇਖਣ ਲਈ ਵੱਡੀ ਗਿਣਤੀ ਲੋਕ ਪਹੁੰਚਣੇ ਸ਼ੁਰੂ ਹੋ ਗਏ।

ਮਾਨਸਾ ਦੇ ਕਬਾੜੀਏ ਨੇ ਭਾਰਤੀ ਏਅਰ ਫ਼ੋਰਸ ਦੇ ਖ਼ਰੀਦੇ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

ਇਕ ਪਾਸੇ ਹੈਲੀਕਾਪਟਰ ਸ਼ਹਿਰ ਵਿਚ ਮਨੋਰੰਜਨ ਦਾ ਸਾਧਨ ਬਣ ਰਹੇ ਹਨ ਅਤੇ ਦੂਜੇ ਪਾਸੇ ਇਸ ਸਕਰੈਪ ਪਰਿਵਾਰ ਲਈ ਇਹ ਇਕ ਲਾਭਕਾਰੀ ਸੌਦਾ ਵੀ ਬਣ ਰਿਹਾ ਹੈ ਕਿਉਂਕਿ ਇਹ ਹੈਲੀਕਾਪਟਰ ਹੋਟਲ ਅਤੇ ਸੈਰ-ਸਪਾਟਾ ਸਥਾਨਾਂ ਵਿਚ ਪਾਰਕ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਉਥੇ ਆਉਣ ਲਈ ਮਜਬੂਰ ਕਰ ਰਹੇ ਹਨ।

ਮਾਨਸਾ ਦੇ ਕਬਾੜੀਏ ਨੇ ਭਾਰਤੀ ਏਅਰ ਫ਼ੋਰਸ ਦੇ ਖ਼ਰੀਦੇ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

ਮਿੱਠੂ ਕਬਾੜੀਏ ( Mithu Kabadiya ) ਦੇ ਬੇਟੇ ਡਿੰਪਲ ਅਰੋੜਾ ਨੇ ਇਨ੍ਹਾਂ ਹੈਲੀਕਾਪਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ ਛੇ ਹੈਲੀਕਾਪਟਰਾਂ ਨੂੰ ਖਰੀਦਿਆ ਗਿਆ ਹੈ। ਡਿੰਪਲ ਅਰੋੜਾ ਨੇ ਦੱਸਿਆ ਕਿ ਉਹ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦੀ ਖ੍ਰੀਦਦਾਰੀ ਦਾ ਕੰਮ ਕਰਦੇ ਹਨ ,ਜਿਸ ਦੇ ਤਹਿਤ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਛੇ ਹੈਲੀਕਾਪਟਰ ਖ੍ਰੀਦੇ ਗਏ ਹਨ।

ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ 

ਮਾਨਸਾ ਦੇ ਕਬਾੜੀਏ ਨੇ ਭਾਰਤੀ ਏਅਰ ਫ਼ੋਰਸ ਦੇ ਖ਼ਰੀਦੇ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

ਕਬਾੜੀਏ ਨੇ ਦੱਸਿਆ ਕਿ ਇਨ੍ਹਾਂ ਹੈਲੀਕਾਪਟਰਾਂ ਦੀ ਖਰੀਦ ਚਾਰ ਮਹੀਨੇ ਪਹਿਲਾਂ ਕੀਤੀ ਸੀ ਖ੍ਰੀਦ ਭਾਰਤੀ ਹਵਾਈ ਫੌਜ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਖ੍ਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਲਿਆਉਣ ’ਚ ਦੇਰੀ ਹੋ ਗਈ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ ਹੈਲੀਕਾਪਟਰ ਲੱਦ ਕੇ ਚੱਲੇ ਸੀ ਜੋ 4 ਦਿਨਾਂ ’ਚ ਮਾਨਸਾ ਪੁੱਜੇ ਹਨ।

-PTCNews

Related Post