ਮੋਬਾਇਲ ਪਾਸਪੋਰਟ ਸੇਵਾ ਐਪ ਨੂੰ ਲੋਕਾਂ ਨੇ ਖੂਬ ਕੀਤਾ ਪਸੰਦ, ਬਣਿਆ ਰਿਕਾਰਡ

By  Shanker Badra June 30th 2018 11:56 AM

ਮੋਬਾਇਲ ਪਾਸਪੋਰਟ ਸੇਵਾ ਐਪ ਨੂੰ ਲੋਕਾਂ ਨੇ ਖੂਬ ਕੀਤਾ ਪਸੰਦ, ਬਣਿਆ ਰਿਕਾਰਡ:ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਪਾਸਪੋਰਟ ਸੇਵਾ ਮੋਬਾਇਲ ਐਪ ਲਾਂਚ ਕੀਤੀ ਹੈ ਜੋ ਕਿ ਵੈੱਬਸਾਈਟ ਨਾਲੋਂ ਕਾਫੀ ਤੇਜ਼ ਹੈ।ਜ਼ਿਕਰਯੋਗ ਹੈ ਕਿ ਲਾਂਚ ਕੀਤੇ ਜਾਣ ਤੋਂ ਬਾਅਦ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਵੱਲੋਂ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਚੁੱਕਾ ਹੈ।Mobile passport Service app People liked,made Recordsਇਸ ਐਪ ਦੇ ਮਾਧਿਅਮ ਨਾਲ ਉਪਭੋਗਕਰਤਾ ਦੇਸ਼ 'ਚ ਕਿਸੇ ਵੀ ਸਥਾਨ ਤੋਂ ਯਾਤਰਾ ਦਸਤਾਵੇਜ਼ ਦੇ ਲਈ ਅਰਜ਼ੀ ਕਰ ਸਕਦੇ ਹਨ। 4.5 ਜੀਬੀ ਦੀ ਇਸ ਮੋਬਾਇਲ ਐਪ ਜ਼ਰੀਏ ਪਾਸਪੋਰਟ ਕੇਂਦਰ ਲੱਭਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਪਾਸਪੋਰਟ ਦੀ ਫੀਸ ਤੇ ਐਪਲੀਕੇਸ਼ਨ ਸਟੇਟਸ ਜਾਣਨ ਲਈ ਵੀ ਇਸ ਐਪ ਦੀ ਮਦਦ ਲਈ ਜਾ ਸਕਦੀ ਹੈ।Mobile passport Service app People liked,made Recordsਦੱਸ ਦੇਈਏ ਕਿ ਵੈੱਬਸਾਈਟ ਅਤੇ ਮੋਬਾਇਲ ਐਪ ‘ਤੇ ਪਾਸਪੋਰਟ ਸੰਬੰਧੀ ਕਿਸੇ ਵੀ ਕੰਮ ਦਾ ਤਰੀਕਾ ਇਕ ਸਮਾਨ ਹੈ।ਇਥੋਂ ਤੱਕ ਕਿ ਐਪਲੀਕੇਸ਼ਨ ਫਾਰਮ ਭਰਨ ਦਾ ਤਰੀਕਾ ਵੀ ਇਕੋ ਜਿਹਾ ਹੈ।ਬੱਸ ਫਰਕ ਸਿਰਫ ਏਨਾ ਹੈ ਕਿ ਵੈੱਬਸਾਈਟ ਦੇ ਮੁਕਾਬਲੇ ਮੋਬਾਇਲ ਐਪ ‘ਤੇ ਕੰਮ ਕਰਨਾ ਜ਼ਿਆਦਾ ਸੌਖਾ ਹੈ।Mobile passport Service app People liked,made Recordsਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਇਸ ਅਰਜ਼ੀ ਦੀ ਸ਼ੁਰੂਆਤ ਕੀਤੀ ਸੀ,ਜੀ ਐਂਡਰਾਇਡ ਅਤੇ ਆਈ.ਓ.ਐੱਸ ਪਲੇਟਫਾਰਮ 'ਤੇ ਵਰਤੋਂ ਕੀਤੀ ਜਾ ਸਕਦਾ ਹੈ।ਸੁਸ਼ਮਾ ਸਵਰਾਜ ਨੇ ਅੱਜ ਟਵੀਟ ਕੀਤਾ ਕਿ ਵਿਦੇਸ਼ ਮੰਤਰਾਲਾ ਵਲੋਂ ਸ਼ੁਰੂ ਕੀਤੀ ਗਈ ਪਾਸਪੋਰਟ ਸੇਵਾ ਮੋਬਾਇਲ ਐਪ 'ਤੇ 10 ਲੱਖ ਡਾਊਨਲੋਡ ਦਰਜ ਕੀਤਾ ਜਾ ਚੁੱਕੇ ਹਨ।

-PTCNews

Related Post