ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਹੱਲਾ ਬੋਲ: ਅੱਜ ਬਾਘਾਪੁਰਾਣਾ 'ਚ ਦਰਸ਼ਨ ਬਰਾੜ ਦੇ ਘਰ ਦਾ ਕੀਤਾ ਘਿਰਾਓ

By  Jashan A November 15th 2018 07:59 PM -- Updated: November 15th 2018 08:00 PM

ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਹੱਲਾ ਬੋਲ: ਅੱਜ ਬਾਘਾਪੁਰਾਣਾ 'ਚ ਦਰਸ਼ਨ ਬਰਾੜ ਦੇ ਘਰ ਦਾ ਕੀਤਾ ਘਿਰਾਓ,ਬਾਘਾਪੁਰਾਣਾ: ਐਸ.ਐਸ.ਏ.ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ, ਸਾਂਝਾ ਅਧਿਆਪਕ ਮੋਰਚਾ ਦੇ ਆਗੂਆ ਦੀਆਂ ਹੋਈਆਂ ਜਬਰੀ ਮੁਅਤਲੀਆ ਅਤੇ ਬਦਲੀਆਂ ਦੇ ਵਿਰੋਧ , 5178, ਕੰਪਿਊਟਰ ਅਧਿਆਪਕਾਂ ਸਮੇਤ ਸਮੂਹ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਤੇ ਪੱਕੇ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿਖੇ ਚੱਲ ਰਹੇ ,

teacher ਪੱਕੇ ਮੋਰਚੇ ਦੇ 40 ਦਿਨਾਂ ਬਾਅਦ ਵੀ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਜਾਂ ਅਧਿਕਾਰੀ ਵੱਲੋਂ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਕਰਨ ਦੀ ਬਜਾਏ ਉਲਟਾ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਧੱਕੇ ਨਾਲ ਬਦਲੀਆਂ ਕਰਨ ਦੇ ਰੋਸ ਵਜੋਂ ਸੂਬਾ ਪੱਧਰੀ ਫੈਸਲੇ ਅਨੁਸਾਰ ਸਮੂਹ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਦਾ ਉਹਨਾਂ ਦੇ ਪਿਡ ਖੋਟੇ ਵਿਖੇ ਘਰ ਦਾ ਘਿਰਾਓ ਕੀਤਾ ਗਿਆ।

protestਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਜਬਰੀ ਕੱਟ ਲਾ ਕੇ ਸਰਕਾਰ ਜਿੱਥੇ ਅਧਿਆਪਕਾਂ ਨੂੰ ਆਰਥਿਕ ਅਤੇ ਮਾਨਸਿਕ ਸੰਕਟ ਵਿੱਚ ਸੁੱਟ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ,ਉੱਥੇ ਹੀ ਸਰਕਾਰ ਸਰਕਾਰੀ ਸਕੂਲਾਂ ਦਾ ਭੋਗ ਪਾ ਕੇ ਗਰੀਬ ਬੱਚਿਆਂ ਦੇ ਹੱਥੋਂ ਪੜ੍ਹਾਈ ਦਾ ਹੱਕ ਖੋਹ ਰਹੀ ਹੈ,ਜਿਸਨੂੰ ਸਮੂਹ ਮੁਲਾਜ਼ਮ ਤੇ ਸੰਘਰਸ਼ੀ ਜਥੇਬੰਦੀਆਂ ਕਦੇ ਵੀ ਮਨਜੂਰ ਨਹੀਂ ਕਰਨਗੀਆਂ।

—PTC News

Related Post