ਮੋਗਾ 'ਚ ਕੈਨੇਡੀਅਨ ਔਰਤ ਦੇ ਪਲਾਟ 'ਤੇ ਕਬਜ਼ਾ,ਪਿਉ-ਪੁੱਤ ਸਮੇਤ 3 ਗ੍ਰਿਫ਼ਤਾਰ

By  Shanker Badra April 9th 2018 01:20 PM -- Updated: April 30th 2018 01:52 PM

ਮੋਗਾ 'ਚ ਕੈਨੇਡੀਅਨ ਔਰਤ ਦੇ ਪਲਾਟ 'ਤੇ ਕਬਜ਼ਾ,ਪਿਉ-ਪੁੱਤ ਸਮੇਤ 3 ਗ੍ਰਿਫ਼ਤਾਰ:ਪੰਜਾਬ ਵਿਚ ਪਰਵਾਸੀ ਭਾਰਤੀਆਂ ਦੀ ਜ਼ਮੀਨਾਂ 'ਤੇ ਕਬਜ਼ੇ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ।ਮੋਗਾ 'ਚ ਹਥਿਆਰਬੰਦ ਭੂ ਮਾਫੀਆ ਵਲੋਂ ਬਜ਼ੁਰਗ ਐਨ.ਆਰ.ਆਈ. ਮਹਿਲਾ ਦੇ ਪਲਾਟ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਦੋਸ਼ ਵਿੱਚ ਪੁਲਿਸ ਨੇ 7 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਪੁਲਿਸ ਨੇ ਪਿਉ-ਪੁੱਤ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮੋਗਾ 'ਚ ਕੈਨੇਡੀਅਨ ਔਰਤ ਦੇ ਪਲਾਟ 'ਤੇ ਕਬਜ਼ਾ,ਪਿਉ-ਪੁੱਤ ਸਮੇਤ 3 ਗ੍ਰਿਫ਼ਤਾਰਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰੇਮ ਨਗਰ ਦੀ ਰਹਿਣ ਵਾਲੀ ਤੇ ਕੈਨੇਡਾ ਰਹਿੰਦੀ ਬਜ਼ੁਰਗ ਹਰਦਰਸ਼ਨ ਕੌਰ ਦੇ ਪਤੀ ਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।ਬਜ਼ੁਰਗ ਮਹਿਲਾ ਦਾ ਬਹੋਨਾ ਚੌਕ ਵਿਚ 20 ਮਰਲੇ ਦਾ ਪਲਾਟ ਹੈ।ਇਸ ਪਲਾਟ ਵਿਚ ਤਿੰਨ ਦੁਕਾਨਾਂ ਤੋਂ ਇਲਾਵਾ ਬਜ਼ੁਰਗ ਮਹਿਲਾ ਨੇ ਰਹਿਣ ਦੇ ਲਈ ਅਪਣੇ ਕਮਰੇ ਬਣਾਏ ਹਨ।ਇਸ ਪਲਾਟ ਦੀ ਦੇਖਭਾਲ ਗਮਦੂਰ ਸਿੰਘ ਨਿਵਾਸੀ ਸੂਰਜ ਨਗਰ ਮੋਗਾ ਕਰ ਰਿਹਾ ਸੀ।ਮੋਗਾ 'ਚ ਕੈਨੇਡੀਅਨ ਔਰਤ ਦੇ ਪਲਾਟ 'ਤੇ ਕਬਜ਼ਾ,ਪਿਉ-ਪੁੱਤ ਸਮੇਤ 3 ਗ੍ਰਿਫ਼ਤਾਰਔਰਤ ਕੈਨੇਡਾ ਤੋਂ ਦੋ ਮਹੀਨੇ ਪਹਿਲਾਂ ਆਈ ਤਾਂ ਉਸ ਦਾ ਪਤਾ ਲੱਗਾ ਕਿ ਜਿਸ ਗਮਦੂਰ ਸਿੰਘ ਨੂੰ ਪਲਾਟ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਦੀ ਮਿਲੀਭੁਗਤ ਨਾਲ ਉਸ ਦਾ ਪਲਾਟ ਹੜੱਪਣ ਦੀ ਸਾਜਿਸ਼ ਰਚੀ ਜਾ ਰਹੀ ਹੈ।ਪੀੜਤ ਔਰਤ ਨੇ ਦੱਸਿਆ ਕਿ ਬੀਤੀ 7 ਅਪ੍ਰੈਲ ਨੂੰ ਹਥਿਆਰਬੰਦ ਦੋਸ਼ੀ ਸੁਖਮੰਦਰ ਸਿੰਘ ਵਿਰਕ,ਸ਼ਿੰਦਰ ਸਿੰਘ ਦੋਵੇਂ ਪਿੰਡ ਸਿੰਘਾਵਾਲਾ,ਗੋਪੀ,ਗਮਦੂਰ ਸਿੰਘ ਨਿਵਾਸੀ ਸੂਰਜ ਨਗਰ ਮੋਗਾ,ਲਛਮਣ ਸਿੰਘ ਅਤੇ ਉਸ ਦਾ ਬੇਟਾ ਸਨਮਪ੍ਰੀਤ ਸਿੰਘ ਦੋਵੇਂ ਨਿਵਾਸੀ ਬੋਹਨਾ ਰੋਡ ਮੋਗਾ ਅਤੇ ਜੈ ਕ੍ਰਿਸ਼ਣ ਦਾਸ ਨਿਵਾਸੀ ਬੋਹਨਾ ਚੌਕ ਮੋਗਾ ਨੇ ਪਿਸਤੌਲ ਦੇ ਜ਼ੋਰ 'ਤੇ ਉਸ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਕਮਰਿਆਂ ਦੇ ਤਾਲੇ ਤੋੜ ਦਿੱਤੇ ਅਤੇ ਸਮਾਨ ਚੁੱਕ ਲੈ ਗਏ।ਮੋਗਾ 'ਚ ਕੈਨੇਡੀਅਨ ਔਰਤ ਦੇ ਪਲਾਟ 'ਤੇ ਕਬਜ਼ਾ,ਪਿਉ-ਪੁੱਤ ਸਮੇਤ 3 ਗ੍ਰਿਫ਼ਤਾਰਪੀੜਤ ਔਰਤ ਮੁਤਾਬਕ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।ਪੁਲਿਸ ਨੇ ਸਾਰੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲਛਮਣ ਸਿੰਘ ਅਤੇ ਉਸ ਦੇ ਬੇਟੇ ਸਨਮਪ੍ਰੀਤ ਸਿੰਘ ਤੋਂ ਇਲਾਵਾ ਜੈ ਕ੍ਰਿਸ਼ਨ ਦਾਸ ਨਿਵਾਸੀ ਬੋਹਨਾ ਚੌਕ ਮੋਗਾ ਨੂੰ ਗ੍ਰਿਫ਼ਤਾਰ ਕਰ ਲਿਆ।

-PTCNews

Related Post