ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਮੋਗਾ 'ਚ ਹੋਇਆ ਕਤਲ, ਖੇਤਾਂ 'ਚੋਂ ਮਿਲੀ ਲਾਸ਼

By  Shanker Badra February 6th 2019 04:30 PM

ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਮੋਗਾ 'ਚ ਹੋਇਆ ਕਤਲ, ਖੇਤਾਂ 'ਚੋਂ ਮਿਲੀ ਲਾਸ਼:ਮੋਗਾ : ਮੋਗਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਹੈ ਅਤੇ ਕਤਲ ਕਰਨ ਤੋਂ ਬਾਅਦ ਖਿਡਾਰੀ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ ਹੈ।ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (50) ਵਾਸੀ ਘਲਕਲਾਂ ਵਜੋਂ ਹੋਈ ਹੈ।

Moga Come from England Kabaddi players Murder ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਮੋਗਾ 'ਚ ਹੋਇਆ ਕਤਲ, ਖੇਤਾਂ 'ਚੋਂ ਮਿਲੀ ਲਾਸ਼

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੰਘਾਵਾਲਾ ਪਿੰਡ ਤੋਂ ਸੇਮ ਨਾਲੇ ਕੋਲ ਇੱਕ ਖੇਤ ਵਿੱਚ ਪਈ ਲਾਸ਼ ਬਾਰੇ ਸੂਚਨਾ ਮਿਲੀ ਸੀ।ਇਸ ਮਗਰੋਂ ਪੁਲਿਸ ਨੇ ਓਥੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।ਇਸ ਦੌਰਾਨ ਪੁਲਿਸ ਨੂੰ ਮ੍ਰਿਤਕ ਤਰਸੇਮ ਸਿੰਘ ਦੇ ਗਲੇ ਵਿੱਚ ਪਲਾਸਟਿਕ ਦੀ ਰੱਸੀ ਮਿਲੀ ਹੈ।ਪੁਲਿਸ ਦਾ ਦਾਅਵਾ ਹੈ ਕਿ ਖਿਡਾਰੀ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ।ਫਿਲਹਾਲ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Moga Come from England Kabaddi players Murder ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਮੋਗਾ 'ਚ ਹੋਇਆ ਕਤਲ, ਖੇਤਾਂ 'ਚੋਂ ਮਿਲੀ ਲਾਸ਼

ਓਧਰ ਮ੍ਰਿਤਕ ਤਰਸੇਮ ਸਿੰਘ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ 20 ਸਾਲ ਤੋਂ ਆਪਣੀ ਪਤਨੀ ਨਾਲ ਇੰਗਲੈਂਡ ਵਿੱਚ ਰਿਹਾ ਸੀ ਅਤੇ ਤਿੰਨ ਮਹੀਨੇ ਪਹਿਲਾਂ ਇੰਗਲੈਂਡ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ।ਇਸ ਦੌਰਾਨ ਪਿੰਡ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਨਾਲ ਕਬੱਡੀ ਖੇਡਦਾ ਸੀ।

-PTCNews

Related Post