ਇਹ ਦੋਵੇਂ ਵਿਅਕਤੀ ਕਰਦੇ ਸੀ ਅਜਿਹੇ ਕੰਮ ,ਅੱਜ ਜੇਲ੍ਹ 'ਚ ਮਨਾਉਣਗੇ ਦੀਵਾਲੀ

By  Shanker Badra November 7th 2018 02:11 PM

ਇਹ ਦੋਵੇਂ ਵਿਅਕਤੀ ਕਰਦੇ ਸੀ ਅਜਿਹੇ ਕੰਮ ,ਅੱਜ ਜੇਲ੍ਹ 'ਚ ਮਨਾਉਣਗੇ ਦੀਵਾਲੀ:ਮੋਗਾ-ਲੁਧਿਆਣਾ ਜੀਟੀ ਰੋਡ 'ਤੇ 23 ਅਕਤੂਬਰ ਰਾਤ ਨੂੰ ਮਿਲਕ ਪਲਾਂਟ ਅਧਿਕਾਰੀ ਤੋਂ ਪਿਸਤੌਲ ਦੀ ਨੋਕ 'ਤੇ ਕਰੇਟਾ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਅਸਲਾ ਅਤੇ ਇੱਕ ਖੋਹੀ ਹੋਈ ਕਾਰ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਨੇ ਕਿਹਾ ਕਿ ਬੀਤੀ 23 ਅਕਤੂਬਰ ਦੀ ਰਾਤ ਮਿਲਕ ਪਲਾਂਟ ਅਧਿਕਾਰੀ ਚੰਦਰਸ਼ੇਖਰ ਆਸ਼ੂ ਤੋਂ ਪਿਸਤੌਲ ਦੀ ਨੋਕ 'ਤੇ ਇਨ੍ਹਾਂ ਨੇ ਕਾਰ ਖੋਹ ਲਈ ਸੀ।ਉਨ੍ਹਾਂ ਦੱਸਿਆ ਇਸ ਵਾਰਦਾਤ ਤੋਂ ਬਾਅਦ ਮਹਿਣਾ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਕਾਰਾਂ ਖੋਹਣ ਵਾਲੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਜਿਨ੍ਹਾਂ ਦੀ ਪਛਾਣ ਰਣਜੋਤ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਮੰਦਰ ਵਜੋਂ ਹੋਈ ਹੈ।ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਤਿੰਨ ਦਿਨਾਂ ਪੁਲਿਸ ਰਿਮਾਂਡ ਲੈ ਲਿਆ ਹੈ।

-PTCNews

Related Post