25 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, PR ਲੈ ਕੇ ਪਤੀ ਨੂੰ ਮਾਰਿਆ ਠੁੱਡਾ

By  Jashan A May 16th 2019 05:58 PM

25 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, PR ਲੈ ਕੇ ਪਤੀ ਨੂੰ ਮਾਰਿਆ ਠੁੱਡਾ,ਮੋਗਾ: ਪੰਜਾਬ ਦੇ ਮੋਗਾ ਜਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਨੌਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ, ਪੜ੍ਹਾਈ ਦਾ ਸਾਰਾ ਖਰਚਾ ਝੱਲਿਆ ਤਾਂ ਜੋ ਉਹ ਪੱਕੀ ਹੋ ਕੇ ਉਸ ਨੂੰ ਵੀ ਸੱਦ ਲਵੇ ਪਰ ਪਤਨੀ ਨੇ ਪੀਆਰ ਲੈ ਲਈ ਤੇ ਫਿਰ ਕਿਸੇ ਹੋਰ ਨਾਲ ਨਵਾਂ ਘਰ ਵਸਾ ਲਿਆ ਤੇ ਕੈਨੇਡਾ ਵਿੱਚ ਵੱਸ ਗਈ।

cnd 25 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, PR ਲੈ ਕੇ ਪਤੀ ਨੂੰ ਮਾਰਿਆ ਠੁੱਡਾ

ਇਸ ਘਟਨਾ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਕਹਿਣਾ ਹੈ ਕਿ 2011 ਵਿੱਚ ਉਸ ਦਾ ਵਿਆਹ ਪਿੰਡ ਬੋਹਣਾ ਦੀ ਇੱਕ ਕੁੜੀ ਨਾਲ ਹੋਇਆ ਸੀ।

ਹੋਰ ਪੜ੍ਹੋ:ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ

cnd 25 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, PR ਲੈ ਕੇ ਪਤੀ ਨੂੰ ਮਾਰਿਆ ਠੁੱਡਾ

ਵਿਆਹ ਸਮੇਂ ਇਹ ਤੈਅ ਹੋਇਆ ਸੀ ਕਿ ਮੁੰਡੇ ਵਾਲੇ ਖਰਚਾ ਕਰ ਕੁੜੀ ਨੂੰ ਕੈਨੇਡਾ ਪੜ੍ਹਨ ਭੇਜਣਗੇ ਤੇ ਫਿਰ ਪੱਕੀ ਹੋ ਕੇ ਉਹ ਆਪਣੇ ਪਤੀ ਨੂੰ ਵੀ ਉੱਥੇ ਸੱਦ ਲਵੇਗੀ।ਪਰ ਅਜਿਹਾ ਕੁਝ ਨਹੀਂ ਹੋਇਆ। ਸਾਲ 2015 'ਚ ਉਸ ਦੀ ਪਤਨੀ ਪੱਕੀ ਹੋ ਗਈ ਪਰ ਨਵੰਬਰ 2015 ਵਿੱਚ ਉਸ ਨੇ ਲੁਧਿਆਣਾ ਦੇ ਹੋਟਲ ਵਿੱਚ ਪਿੰਡ ਰਾਮਪੁਰ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਤੇ ਦੋਵੇਂ ਜਣੇ ਕੈਨੇਡਾ ਚਲੇ ਗਏ।

cnd 25 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, PR ਲੈ ਕੇ ਪਤੀ ਨੂੰ ਮਾਰਿਆ ਠੁੱਡਾ

ਲੜਕੇ ਵਾਲਿਆਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਕੁੜੀ ਵਾਲਿਆਂ ਨੂੰ ਉਨ੍ਹਾਂ ਦੇ 25.70 ਲੱਖ ਰੁਪਏ ਵਾਪਸ ਕਰਨ ਜਾਂ ਮੁੰਡੇ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਪਰ ਕੋਈ ਹੱਲ ਨਾ ਨਿਕਲਿਆ ਤੇ ਉਹਨਾਂ ਸਹੁਰਾ ਪਰਿਵਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਲਾੜੀ ਦੇ ਪਿਤਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

-PTC News

Related Post