ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅਗਵਾ ਹੋਈ ਨਾਬਾਲਿਗ ਲੜਕੀ ਨੂੰ ਅਬੋਹਰ ਤੋਂ ਕੀਤਾ ਬਰਾਮਦ

By  Jashan A January 6th 2019 06:12 PM

ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅਗਵਾ ਹੋਈ ਨਾਬਾਲਿਗ ਲੜਕੀ ਨੂੰ ਅਬੋਹਰ ਤੋਂ ਕੀਤਾ ਬਰਾਮਦ,ਮੋਗਾ: ਬੀਤੀ 24 ਦਸੰਬਰ ਨੂੰ ਮੋਗਾ ਦੇ ਲਾਲ ਸਿੰਘ ਰੋਡ 'ਤੇ ਰਹਿਣ ਵਾਲੇ ਕੌਂਸਲਰ ਦੀ ਭਤੀਜੀ ਨੂੰ ਇੱਕ ਲੜਕੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਸੀ। ਜਿਸ ਦੀ ਸ਼ਿਕਾਇਤ ਪਰਿਵਾਰ ਵਾਲਿਆ ਵੱਲੋਂ ਥਾਣਾ ਸਾਉਥ ਨੂੰ ਦਿਤੀ ਸੀ।

moga ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅਗਵਾ ਹੋਈ ਨਾਬਾਲਿਗ ਲੜਕੀ ਨੂੰ ਅਬੋਹਰ ਤੋਂ ਕੀਤਾ ਬਰਾਮਦ

ਪੁਲਿਸ ਵੱਲੋਂ ਸ਼ਿਕਾਇਤ ਮਗਰੋ ਉਸ ਆਰੋਪੀ ਮੁੰਡੇ ਨੂ ਹਿਰਾਸਤ 'ਚ ਲੈਣ ਤੋ ਬਾਅਦ ਛੱਡ ਦਿਤਾ ਸੀ। ਜਿਸ ਨੂੰ ਲੈ ਕੇ ਸ਼ਹਿਰ ਦੇ ਕੌਂਸਲਰਾਂ ਵੱਲੋਂ ਥਾਣੇ ਬਾਹਰ ਧਰਨਾ ਦੇ ਕੇ ਆਰੋਪੀ ਮੁੰਡੇ ਨੂ ਫੜਕੇ ਲੜਕੀ ਨੂ ਬਰਾਮਦ ਕਰਵਾਉਣ ਦੀ ਮੰਗ ਕੀਤੀ ਸੀ।

ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਚੁੱਕਿਆ ਇਹ ਕਦਮ

ਜਿਸ ਨੂੰ ਲੈ ਕੇ ਪੁਲਿਸ ਵੱਲੋਂ ਦੋ ਦਿਨ ਪਹਿਲਾਂ ਮੁੰਡੇ ਨੂੰ ਹਿਰਾਸਤ 'ਚ ਲੈ ਕੇ ਲੜਕੀ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ਤੇ ਕੱਲ ਮੋਗਾ ਪੁਲਿਸ ਨੇ ਅਬੋਹਰ ਤੋ ਲੜਕੀ ਨੂੰ ਬਰਾਮਦ ਕਰ ਲਿਆ। ਜਿਸ ਦਾ ਅੱਜ ਮੋਗਾ ਦੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ।

moga ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅਗਵਾ ਹੋਈ ਨਾਬਾਲਿਗ ਲੜਕੀ ਨੂੰ ਅਬੋਹਰ ਤੋਂ ਕੀਤਾ ਬਰਾਮਦ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋ ਲੜਕੀ ਨੂ ਅਗਵਾ ਕਰਨ ਦੇ ਜੁਰਮ 'ਚ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਉਹਨਾਂ ਲੜਕੇ ਨੂੰ ਹਿਰਾਸਤ 'ਚ ਲੈ ਕੇ ਉਸ ਦੀ ਨਿਸ਼ਾਨਦੇਹੀ ਤੇ ਕੱਲ ਲੜਕੀ ਨੂੰ ਅਬੋਹਰ ਦੇ ਨਹਿਰੂ ਪਾਰਕ 'ਚੋਂ ਬਰਾਮਦ ਕਰ ਲਿਆ।

-PTC News

Related Post