ਕਲਯੁਗੀ ਪਿਓ ਦੀ ਗੰਦੀ ਕਰਤੂਤ ,9 ਸਾਲ ਦੀ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

By  Shanker Badra December 26th 2019 05:01 PM

ਕਲਯੁਗੀ ਪਿਓ ਦੀ ਗੰਦੀ ਕਰਤੂਤ ,9 ਸਾਲ ਦੀਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ:ਮੋਗਾ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਇਕ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਮਤਰੇਏ ਪਿਓ ਨੇ 9 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ।

Moga : Town Nihal Singhwala Village Father 9 years old Girl Rape ਕਲਯੁਗੀ ਪਿਓ ਦੀ ਗੰਦੀ ਕਰਤੂਤ , 9 ਸਾਲ ਦੀਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਸ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਦੀ ਸਬ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ 9 ਸਾਲ ਦੀ ਲੜਕੀ ਦੀ ਮਾਂਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਦੂਸਰਾ ਵਿਆਹ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਹੋਇਆ ਸੀ।ਉਹ ਵਿਆਹ ਤੋਂਂ ਬਾਅਦ ਆਪਣੇ ਪਹਿਲੇ ਵਿਆਹ ਦੀ 9 ਸਾਲਾ ਲੜਕੀ ਨੂੰ ਵੀ ਨਾਲ ਲੈ ਗਈ ਸੀ। ਹੁਣ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਹੈ, ਇਸ ਕਰਕੇ ਉਹ ਆਪਣੇ ਪੇਕੇ ਪਿੰਡ ਰਹਿੰਦੀ ਹੈ।

Moga : Town Nihal Singhwala Village Father 9 years old Girl Rape ਕਲਯੁਗੀ ਪਿਓ ਦੀ ਗੰਦੀ ਕਰਤੂਤ , 9 ਸਾਲ ਦੀਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਹੁਣ ਜਦੋਂ ਉਸ ਨੇ ਵਾਪਸ ਆਪਣੇ ਪਤੀ ਨਾਲ ਜਾਣ ਬਾਰੇ ਸੋਚਿਆ ਤਾਂ ਉਸ ਦੀ ਲੜਕੀ ਨੇ ਨਾਲ ਜਾਣ ਤੋਂਂ ਮਨ੍ਹਾ ਕਰ ਦਿੱਤਾ ਅਤੇ ਬੱਚੀ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨਾਲ ਗ਼ਲਤ ਕੰਮ ਕਰਦਾ ਹੈ। ਉਸ ਨੂੰ ਆਪਣੇ ਨਾਲ ਸੌਣ ਲਈ ਕਹਿੰਦਾ ਹੈ। ਉਸ ਨੂੰ ਤੇ ਮਾਂਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਉਸ ਦੀ ਸ਼ਿਕਾਇਤ 'ਤੇ ਪੁਲਿਸ ਨੇ ਦਲਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

-PTCNews

Related Post