ਮੁਹਾਲੀ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਇੰਝ ਤੋੜੀ ਮਹਿੰਗੀ ਕਾਰ, ਪੜ੍ਹੋ ਪੂਰੀ ਖਬਰ

By  Jashan A November 13th 2018 04:02 PM

ਮੁਹਾਲੀ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਇੰਝ ਤੋੜੀ ਮਹਿੰਗੀ ਕਾਰ, ਪੜ੍ਹੋ ਪੂਰੀ ਖਬਰ,ਮੁਹਾਲੀ: ਮੋਹਾਲੀ 'ਚ ਇੱਕ ਔਡੀ ਕਾਰ ਨੂੰ ਇੱਟਾਂ ਅਤੇ ਤਲਵਾਰਾਂ ਨਾਲ ਤੋੜਨ ਦੀ ਖਬਰ ਮਿਲੀ ਹੈ।ਇਹ ਘਟਨਾ ਮੋਹਾਲੀ ਦੇ ਸੈਕਟਰ-69 ਦੀ ਦੱਸੀ ਜਾ ਰਹੀ ਹੈ। ਜਿਥੇ ਕੁਝ ਲੋਕਾਂ ਵੱਲੋਂ ਇਸ ਕਰ ਨੂੰ ਤੋੜਿਆ ਗਿਆ ਹੈ। ਇਸ ਮੌਕੇ ਗੱਡੀ ਦੇ ਮਾਲਕ ਕਰਨ ਦਾ ਕਹਿਣਾ ਹੈ ਕਿ ਕੁਝ ਸਰਾਰਤੀ ਅਨਸਰਾਂ ਵੱਲੋਂ ਉਹਨਾਂ ਦੀ ਕਾਰ ਨੂੰ ਜਾਨ-ਬੁਝ ਕੇ ਨਿਸ਼ਾਨਾ ਬਣਾਇਆ ਗਿਆ ਹੈ।

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਘਰ ਦੇ ਬਾਹਰ ਜ਼ੋਰਦਾਰ ਖੜਾਕਾ ਸੁਣਿਆ ਤਾਂ ਮਈ ਘਰ ਦੇ ਬਾਹਰ ਦੇਖਿਆ ਜਿਸ ਦੌਰਾਨ ਉਸ ਦੋਇ ਗੱਡੀ ਨੂੰ ਬੁਰੀ ਤਰਾਂ ਨਾਲ ਤੋੜਿਆ ਗਿਆ ਸੀ। ਕਰਨ ਨੇ ਦੱਸਿਆ ਕਿ ਰਾਤ ਦੇ ਸਮੇਂ 3 ਨੌਜਵਾਨ ਇਧਰੋਂ ਜਾਂਦੇ ਦਿਖਾਈ ਦਿੱਤੇ ਸਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਹੱਲੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕਿਸੇ ਦੀ ਵੀ ਤਸਵੀਰ ਨਹੀਂ ਆਈ।

ਹੋਰ ਪੜ੍ਹੋ:ਹਨੀਪ੍ਰੀਤ ਮਾਮਲੇ ‘ਚ ਰਾਖੀ ਸਾਵੰਤ ਖਿਲਾਫ਼ ਹੋਈ ਸ਼ਿਕਾਇਤ ਦਰਜ਼

ਇਸ ਤੋਂ ਬਾਅਦ ਕਰਨ ਇਸ ਬਾਰੇ ਸਥਾਨਕ ਪੁਲਿਸ ਨੂੰ ਸੁਚਗਣਾ ਦਿੱਤੀ ਜਿਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜਾ ਲੈਂਦੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

—PTC News

Related Post