ਮੁਹਾਲੀ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਤਿੰਨ ਕੇਸਾਂ 'ਚ 540 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ

By  Jashan A January 21st 2019 06:30 PM

ਮੁਹਾਲੀ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਤਿੰਨ ਕੇਸਾਂ 'ਚ 540 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ,ਮੁਹਾਲੀ: ਸੂਬੇ ਵਿੱਚ ਨਜਾਇਜ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਮੁਹਾਲੀ ਆਬਕਾਰੀ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਆਬਕਾਰੀ ਸਟਾਫ ਨੇ ਬੀਤੀ ਰਾਤ ਨੂੰ 540 ਬੋਤਲਾਂ ਸ਼ਰਾਬ ਦੀਆਂ ਫੜੀਆਂ ਹਨ।

liquor ਮੁਹਾਲੀ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਤਿੰਨ ਕੇਸਾਂ 'ਚ 540 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਿਨੋਦ ਪਾਹੂਜਾ, ਆਬਕਾਰੀ ਤੇ ਕਰ ਅਫਸਰ (ਆਬਕਾਰੀ), ਮੋਹਾਲੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਜਸਪ੍ਰੀਤ ਸਿੰਘ ਅਤੇ ਸਰੂਪਇੰਦਰ ਸੰਧੂ, ਆਬਕਾਰੀ ਤੇ ਕਰ ਨਿਰੀਖਕਾਂ ਦੀ ਟੀਮ ਨੇ ਖਰੜ ਪੁਲਿਸ ਨਾਲ ਮਿਲਕੇ ਖਰੜ ਏਰੀਏ ਵਿੱਚ ਕੀਤੀ ਨਾਕਾਬੰਦੀ ਦੌਰਾਨ ਵੱਖ ਵੱਖ ਕੇਸਾਂ ਵਿੱਚ ਤਿੰਨ ਗੱਡੀਆਂ, ਇੱਕ ਸਵਿਫਟ ਡਿਜਾਇਰ ਗੱਡੀ ਨੰ:ਪੀ.ਬੀ.11ਸੀ.ਐਲ-9977, ਦੂਜੀ ਸਵਿਫਟ ਕਾਰ ਨੰ:ਪੀ.ਬੀ.10.ਐਫ.ਸੀ 3519 ਅਤੇ ਤੀਸਰੀ ਇਨੋਵਾ ਪੀ.ਬੀ.13 ਏ.ਐਫ.6916 ਨੂੰ ਕਾਬੂ ਕਰਕੇ ਉਨ੍ਹਾਂ ਵਿੱਚੋਂ 540 ਬੋਤਲਾਂ ਰਾਜਧਾਨੀ ਮਾਰਕਾ ਸ਼ਰਾਬ ਦੀਆਂ ਫੜੀਆਂ ਹਨ।

excise ਮੁਹਾਲੀ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਤਿੰਨ ਕੇਸਾਂ 'ਚ 540 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ

ਗੱਡੀਆਂ ਅਤੇ ਸ਼ਰਾਬ ਤੋਂ ਇਲਾਵਾ ਦੋ ਮੁਲਜਮ ਵੀ ਕਾਬੂ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿੱਚ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਦੋਸ਼ੀ ਵਿਅਕਤੀ ਸਮੇਤ ਗੱਡੀ ਅਤੇ ਸ਼ਰਾਬ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਹਨ।

ਵਿਨੋਦ ਪਾਹੂਜਾ ਨੇ ਦੱਸਿਆ ਕਿ ਪਕੜੀਆਂ ਗਈਆਂ ਦੋ ਗੱਡੀਆਂ, ਸਵਿਫਟ ਡਿਜਾਇਰ ਅਤੇ ਇਨੋਵਾ ਕਾਰ ਜਗਮੀਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਸਮਰਾਲਾ ਦੇ ਨਾਮ ਤੇ ਹਨ। ਇਸ ਤੋਂ ਇਹ ਜਾਪਦਾ ਹੈ ਕਿ ਇੱਕ ਖਾਸ ਵਿਅਕਤੀ ਇਸ ਨਜਾਇਜ ਧੰਦੇ ਵਿੱਚ ਸ਼ਾਮਲ ਹੈ।ਵਿਨੋਦ ਪਾਹੂਜਾ ਨੇ ਦੱਸਿਆ ਕਿ ਉਕਤ ਸ਼ਰਾਬ ਤੇ ਕੋਈ ਵੀ ਹੋਲੋਗ੍ਰਾਮ ਨਹੀਂ ਲੱਗੇ ਹੋਏ ਸਨ।

exciuse dept ਮੁਹਾਲੀ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਤਿੰਨ ਕੇਸਾਂ 'ਚ 540 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ

ਬੋਤਲਾਂ ਤੇ ਲੱਗੇ ਲੇਬਲਾਂ ਅਨੁਸਾਰ ਰਾਜਧਾਨੀ ਮਾਰਕਾ ਸ਼ਰਾਬ ਮੈਸ:ਸੁਪਰ ਡਿਸਟਿਲਰੀ ਪ੍ਰਾ: ਲਿਮ: ਪਲਾਟ ਨੰ:145 ਇੰਡਸਟਰਿਅਲ ਏਰੀਆ ਫੇਂਜ-1 ਚੰਡੀਗੜ੍ਹ ਦੁਆਰਾ ਬਣਾਈ ਗਈ ਹੈ। ਚੰਡੀਗੜ੍ਹ ਤੋਂ ਸ਼ਰਾਬ ਦੀ ਜਿਆਦਾ ਤਸਕਰੀ ਕਰਕੇ ਪੰਜਾਬ ਵਿੱਚ ਠੇਕਿਆਂ ਤੋਂ ਸ਼ਰਾਬ ਦੀ ਵਿਕਰੀ ਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ ਜਿਸਦੇ ਸਿੱਟੇ ਵੱਜੋਂ ਆਬਕਾਰੀ ਮਾਲੀਏ ਨੂੰ ਢਾਅ ਲੱਗ ਰਹੀ ਹੈ।

-PTC News

Related Post