ਮੋਹਾਲੀ: ਫ਼ਿਲਮੀ ਸਟਾਈਲ 'ਚ ਪੀ.ਸੀ.ਆਰ ਟੀਮ ਨੇ ਦਬੋਚਿਆ ਸਨੈਚਰ, ਦੇਖੋ ਤਸਵੀਰਾਂ

By  Jashan A March 12th 2019 11:46 AM -- Updated: March 12th 2019 04:28 PM

ਮੋਹਾਲੀ: ਫ਼ਿਲਮੀ ਸਟਾਈਲ 'ਚ ਪੀ.ਸੀ.ਆਰ ਟੀਮ ਨੇ ਦਬੋਚਿਆ ਸਨੈਚਰ, ਦੇਖੋ ਤਸਵੀਰਾਂ।  ਬੀਤੇ ਦਿਨ ਮੋਹਾਲੀ 'ਚ ਪੀਸੀਆਰ ਟੀਮ ਨੇ ਫ਼ਿਲਮੀ ਸਟਾਈਲ 'ਚ ਪਿੱਛਾ ਕਰਦਿਆਂ ਇੱਕ ਸਨੈਚਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੰਟਰੋਲ ਰੂਮ 'ਤੇ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਫੇਜ 6 ਸ਼ਿਵਾਲਿਕ ਸਕੂਲ ਦੇ ਨੇੜੇ ਝਗੜਾ ਹੋ ਰਿਹਾ ਅਤੇ ਇੱਕ ਵਿਅਕਤੀ ਦੂਸਰੇ ਵਿਅਕਤੀ 'ਤੇ ਕਿਰਪਾਨ ਨਾਲ ਹਮਲਾ ਕਰ ਰਿਹਾ ਹੈ।

mohali ਮੋਹਾਲੀ: ਫ਼ਿਲਮੀ ਸਟਾਈਲ 'ਚ ਪੀ.ਸੀ.ਆਰ ਟੀਮ ਨੇ ਦਬੋਚਿਆ ਸਨੈਚਰ, ਦੇਖੋ ਤਸਵੀਰਾਂ

ਸੂਚਨਾ ਮਿਲਦਿਆਂ ਹੀ ਪੀਸੀਆਰ ਪਾਰਟੀ 'ਚ ਤਾਇਨਾਤ ਪੁਲਿਸ ਮੁਲਾਜ਼ਮ ਅੰਮ੍ਰਿਤ ਸਿੰਘ ਅਤੇ ਨਵਦੀਪ ਸਿੰਘ ਮੌਕੇ 'ਤੇ ਪਹੁੰਚੇ ਤਾਂ ਹਮਲਾ ਕਰਨ ਵਾਲਾ ਨੌਜਵਾਨ ਫਰਾਰ ਹੋ ਗਿਆ ਅਤੇ ਭੱਜਦਾ ਭੱਜਦਾ ਚੰਡੀਗੜ੍ਹ ਦੇ ਸੈਕਟਰ-56 'ਚ ਵੜ੍ਹ ਗਿਆ।

mohali ਮੋਹਾਲੀ: ਫ਼ਿਲਮੀ ਸਟਾਈਲ 'ਚ ਪੀ.ਸੀ.ਆਰ ਟੀਮ ਨੇ ਦਬੋਚਿਆ ਸਨੈਚਰ, ਦੇਖੋ ਤਸਵੀਰਾਂ

ਦੋਵੇਂ ਪੁਲਿਸ ਮੁਲਾਜ਼ਮ ਵੀ ਉਸ ਪਿੱਛਾ ਕਰਦੇ ਰਹੇ। ਕਰੀਬ 15 ਮਿੰਟ ਬਾਅਦ ਪੁਲਿਸ ਨੂੰ ਚਕਮਾ ਦੇਣ ਤੋਂ ਬਾਅਦ ਨੌਜਵਾਨ ਇੱਕ ਘਰ ਦੀ ਤੀਸਰੀ ਮੰਜ਼ਿਲ 'ਤੇ ਚੜ੍ਹ ਗਿਆ ਅਤੇ ਪੁਲਿਸ ਮੁਲਾਜ਼ਮ ਵੀ ਪਿੱਛਾ ਕਰਦੇ ਹੋਏ ਉਸਦੇ ਮਗਰੇ ਜਾ ਪਹੁੰਚੇ। ਪੁਲਿਸ ਨੂੰ ਦੇਖ ਕੇ ਨੌਜਵਾਨ ਮਕਾਨ ਦੀ ਤੀਸਰੀ ਮੰਜ਼ਿਲ ਤੋਂ ਲਟਕ ਗਿਆ ਤੇ ਛਾਲ ਮਾਰਨ ਦੀ ਧਮਕੀ ਦੇਣ ਲੱਗਾ।

mohali ਮੋਹਾਲੀ: ਫ਼ਿਲਮੀ ਸਟਾਈਲ 'ਚ ਪੀ.ਸੀ.ਆਰ ਟੀਮ ਨੇ ਦਬੋਚਿਆ ਸਨੈਚਰ, ਦੇਖੋ ਤਸਵੀਰਾਂ

ਪਰ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ 'ਤੇ ਖੇਡਦੇ ਹੋਏ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਇਸ ਵਿਅਕਤੀ ਦਾ ਨਾਮ ਕਮਲਜੀਤ ਹੈ ਜੋ ਚੰਡੀਗੜ੍ਹ ਸੈਕਟਰ 56 ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਫਿਲਹਾਲ ਪੁਲਿਸ ਵੱਲੋਂ ਇਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News

Related Post