ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 75,00,000 ਦੀ ਨਕਦੀ ਸਮੇਤ 2 ਨੂੰ ਦਬੋਚਿਆ

By  Jashan A March 27th 2019 05:36 PM -- Updated: March 27th 2019 06:05 PM

ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,75,00,000 ਦੀ ਨਕਦੀ ਸਮੇਤ 2 ਨੂੰ ਦਬੋਚਿਆ,ਡੇਰਾਬੱਸੀ: ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਮਾਡਲ ਕੋਡ ਆਫ ਕੰਡਕਟ ਲੱਗਣ ਉਪਰੰਤ ਗੈਰਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਭੈੜੇ ਅਨਸਰਾਂ ਅਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਰੰਭ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਅੱਜ ਥਾਣਾ ਲਾਲੜੂ ਦੀ ਪੁਲਿਸ ਵੱਲੋਂ 2 ਵਿਅਕਤੀਆਂ ਕੋਲੋਂ 75,00,000 ਕੈਸ਼ ਸਮੇਤ 1 ਸਕਾਰਪੀਓ ਗੱਡੀ ਰਿਕਵਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

arrs ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 75,00,000 ਦੀ ਨਕਦੀ ਸਮੇਤ 2 ਨੂੰ ਦਬੋਚਿਆ

ਜਿਸ ਦੀ ਜਾਣਕਾਰੀ ਆਈ.ਪੀ. ਐੱਸ , ਸੀਨੀਅਰ ਕਪਤਾਨ ਪੁਲਿਸ, ਹਰਚਰਨ ਸਿੰਘ ਭੁੱਲਰ ਜ਼ਿਲ੍ਹਾ ਮੁਹਾਲੀ ਨੇ ਦਿੱਤੀ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ, ਪੀਪੀਐੱਸ, ਡੀ.ਐੱਸ.ਪੀ ਸਰਕਲ ਡੇਰਾਬਸੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ ਮੁਖ ਅਫਸਰ ਥਾਣਾ ਲਾਲੜੂ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਅੰਬਾਲਾ-ਚੰਡੀਗੜ੍ਹ ਹਾਈਵੇਅ ਵਿਖੇ ਸਰਸਣੀ ਨੇੜੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਹੋਰ ਪੜ੍ਹੋ:ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ

arrs ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 75,00,000 ਦੀ ਨਕਦੀ ਸਮੇਤ 2 ਨੂੰ ਦਬੋਚਿਆ

ਜਿਸ ਦੌਰਾਨ ਉਹਨਾਂ ਇੱਕ ਸਕੋਰਪੀਓ ਕਾਰ ਨੂੰ ਰੋਕਿਆ, ਜਿਸ ਦੀ ਤਲਾਸ਼ੀ ਦੌਰਾਨ ਪੁਲਿਸ ਨੇ 2 ਵਿਅਕਤੀਆਂ ਕੋਲੋਂ 75,00,000 ਕੈਸ਼ ਬਰਾਮਦ ਕੀਤਾ।

-PTC News

Related Post