ਮੋਹਾਲੀ: ਜਬਰ-ਜਨਾਹ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਦਾ ਸਕੈੱਚ ਕੀਤਾ ਜਾਰੀ

By  Jashan A April 19th 2019 08:02 PM

ਮੋਹਾਲੀ: ਜਬਰ-ਜਨਾਹ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਦਾ ਸਕੈੱਚ ਕੀਤਾ ਜਾਰੀ,ਐਸ.ਏ.ਐਸ. ਨਗਰ: ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪੁਲੀਸ ਨੇ ਥਾਣਾ ਸੋਹਾਣਾ ਵਿੱਚ ਦਰਜ ਹੋਏ ਜਬਰ-ਜਨਾਹ ਦੇ ਕੇਸ ਦੇ ਮੁਲਜ਼ਮ ਦਾ ਸਕੈੱਚ ਜਾਰੀ ਕੀਤਾ ਹੈ।ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸੋਹਾਣਾ ਵਿੱਚ 16 ਅਪ੍ਰੈਲ 2019 ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 ਤੇ 506 ਅਧੀਨ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ।

ਕੇਸ ਵਿੱਚ ਪੀੜਤ ਦੇ ਬਿਆਨ ਅਨੁਸਾਰ ਮੁਲਜ਼ਮ ਦਾ ਸਕੈੱਚ ਤਿਆਰ ਕਰਵਾਇਆ ਗਿਆ। ਇਸ ਅਨੁਸਾਰ ਮੁਲਜ਼ਮ ਦੀ ਉਮਰ 34-35 ਸਾਲ ਦੇ ਕਰੀਬ ਹੈ। ਉਸ ਦਾ ਸਰੀਰ ਨਰੋਆ ਤੇ ਮੂੰਹ ਗੋਲਾਕਾਰ ਹੈ ਅਤੇ ਅੱਖਾਂ ਦਾ ਰੰਗ ਭੂਰਾ ਹੈ।

ਹੋਰ ਪੜ੍ਹੋ:ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਂਅ

ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲ ਇਟੀਓਸ ਲੀਵਾ ਕਾਰ ਹੈ ਅਤੇ ਉਸ ਨੇ ਵਾਰਦਾਤ ਵਾਲੇ ਦਿਨ ਗਾਜਰੀ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ।

ਭੁੱਲਰ ਨੇ ਦੱਸਿਆ ਕਿ ਜੇ ਕਿਸੇ ਕੋਲ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਐਸ.ਪੀ. (ਜਾਂਚ) ਨੂੰ ਮੋਬਾਈਲ ਨੰਬਰ 98105-68658, ਐਸ.ਪੀ. (ਸਿਟੀ) ਨੂੰ ਮੋਬਾਈਲ ਨੰਬਰ 98763-95516, ਡੀ.ਐਸ.ਪੀ. ਸਿਟੀ-2 ਨੂੰ ਮੋਬਾਈਲ ਨੰਬਰ 99154-00790 ਅਤੇ ਪੁਲੀਸ ਕੰਟਰੋਲ ਰੂਮ ਨੂੰ ਫੋਨ ਨੰਬਰ 0172-2219211-12 ਉਤੇ ਦਿੱਤੀ ਜਾ ਸਕਦੀ ਹੈ।

-PTC News

Related Post