ਮਾਂ ਦੇ ਮ੍ਰਿਤਕ ਸਰੀਰ ਨੂੰ ਬਾਈਕ ‘ਤੇ ਬੰਨ ਕੇ ਮੁੰਡਾ ਪਹੁੰਚਿਆ ਪੋਸਟਮਾਰਟਮ ਘਰ

By  Shanker Badra July 12th 2018 01:11 PM -- Updated: July 12th 2018 01:44 PM

ਮਾਂ ਦੇ ਮ੍ਰਿਤਕ ਸਰੀਰ ਨੂੰ ਬਾਈਕ ‘ਤੇ ਬੰਨ ਕੇ ਮੁੰਡਾ ਪਹੁੰਚਿਆ ਪੋਸਟਮਾਰਟਮ ਘਰ:ਦੇਸ਼ ਵਿੱਚ ਬਿਹਤਰ ਸਿਹਤ ਸਹੂਲਤਾਂ ਦਾ ਮਾੜਾ ਹਾਲ ਹੀ ਹੈ।ਅਕਸਰ ਹੀ ਸਿਹਤ ਸੇਵਾਵਾਂ ਨੂੰ ਲੈ ਕੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰਾਂ ਕਿਤੇ ਨਾ ਕਿਤੇ ਤੋਂ ਸਾਹਮਣੇ ਆ ਹੀ ਜਾਂਦੀ ਹੈ।ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਵਿੱਚ ਮ੍ਰਿਤਕ ਦੇਹ ਨੂੰ ਲਿਜਾਉਣ ਵਾਲਾ ਸਰਕਾਰੀ ਵਾਹਨ ਨਾ ਮਿਲਣ ਦੇ ਕਾਰਨ ਇੱਕ ਔਰਤ ਦੀ ਲਾਸ਼ ਨੂੰ ਉਸੇ ਦੇ ਬੇਟੇ ਨੇ ਬਾਈਕ ਉੱਤੇ ਬੰਨ੍ਹ ਕੇ ਪੋਸਟਮਾਰਟਮ ਹਾਊਸ ਪਹੁੰਚਾਇਆ।Mother dead body bike on Boy arrives postmortem homeਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਮੌਤ ਬੀਤੇ ਸੋਮਵਾਰ ਨੂੰ ਸੱਪ ਦੇ ਕੱਟਣ ਨਾਲ ਹੋਈ ਸੀ।ਜਿਸਦੇ ਚਲਦੇ ਪੁਲਿਸ ਨੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਾਉਣ ਦੀ ਗੱਲ ਕਹੀ।ਔਰਤ ਦੇ ਪੁੱਤਰ ਨੇ ਸਰਕਾਰੀ ਵਾਹਨ ਲਈ ਕਈ ਵਾਰ ਫੋਨ ਕੀਤਾ ਪਰ ਕੋਈ ਵਿਵਸਥਾ ਨਾ ਹੋ ਸਕੀ।ਅੰਤ ਵਿੱਚ ਥੱਕ- ਹਾਰਕੇ ਪੁੱਤਰ ਨੇ ਆਪਣੀ ਮਾਂ ਦੇ ਮ੍ਰਿਤਕ ਸਰੀਰ ਨੂੰ ਬਾਈਕ ਉੱਤੇ ਰੱਸੀ ਨਾਲ ਬੰਨ ਕੇ ਪੋਸਟਮਾਰਟਮ ਹਾਊਸ ਪਹੁੰਚਾਇਆ।Mother dead body bike on Boy arrives postmortem homeਇਸ ਪੂਰੇ ਮਾਮਲੇ ਵਿੱਚ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਕੁੱਝ ਵੀ ਬੋਲਣ ਲਈ ਤਿਆਰ ਨਹੀ ਹਨ।

-PTCNews

Related Post