ਕਲਯੁੱਗੀ ਮਾਂ ਦੀ ਘਿਨੌਣੀ ਕਰਤੂਤ, ਝਾੜੀਆਂ 'ਚ ਸੁੱਟਿਆ ਨਵਜਾਤ ਬੱਚਾ

By  Jashan A July 21st 2021 01:45 PM

ਰਾਏਕੋਟ (Raikot):ਅਕਸਰ ਹੀ ਸੁਣਿਆ ਜਾਂਦਾ ਹੈ ਕਿ ਬੱਚੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੁੰਦੇ ਹਨ ਤੇ ਉਹਨਾਂ 'ਤੇ ਕੋਈ ਆਂਚ ਵੀ ਆਵੇ ਤਾਂ ਮਾਪੇ ਸਹਿਣ ਨਹੀਂ ਕਰ ਸਕਦੇ। ਪਰ ਅੱਜ ਦੇ ਦੌਰ 'ਚ ਇਹ ਖੂਨ ਦੇ ਰਿਸ਼ਤੇ ਵੀ ਫਿੱਕੇ ਪੈਂਦੇ ਜਾ ਰਹੇ ਹਨ, ਕਿਉਂਕਿ ਇੱਕ ਮਾਂ (Mother) ਆਪਣੇ ਨਵਜੰਮੇ ਬੱਚੇ (New Born Babby) ਨੂੰ ਮਰਨ ਲਈ ਛੱਡ ਗਈ। ਜਿਸ ਨੇ ਚੰਗੀ ਤਰ੍ਹਾਂ ਅੱਖਾਂ ਨਹੀਂ ਖੋਲ੍ਹੀਆਂ ਸਨ, ਉਸ ਨੂੰ ਮੌਤ ਦੇ ਮੂੰਹ 'ਚ ਧੱਕ ਗਈ। ਦਰਅਸਲ, ਰਾਏਕੋਟ (Raikot) ਦੇ ਬਸੀਆਂ ਪਿੰਡ ਤੋਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਜਿਥੇ ਮਾਂ ਨੇ ਨਵੇਂ ਜੰਮੇ ਪੁੱਤਰ ਨੂੰ ਝਾੜੀਆਂ ਦੇ ਕੋਲ ਛੱਡ ਦਿੱਤਾ।

The mother threw the newborn baby into the bushesਬਚਾ ਲਿਆ ਗਿਆ ਬੱਚੇ ਨੂੰ--

ਦੱਸਿਆ ਜਾ ਰਿਹਾ ਹੈ ਕਿ ਬੱਚਾ ਬਿਲਕੁਲ ਤੰਦਰੁਸਤ ਹੈ ਤੇ ਉਸ ਨੂੰ ਬਚਾ ਲਿਆ ਗਿਆ। ਇਹ ਹੋਇਆ ਕਿ ਬਾਰਸ਼ (Rain) ਤੋਂ ਬਚਣ ਲਈ ਕੁਝ ਔਰਤਾਂ ਅਤੇ ਲੋਕ ਇੱਕ ਰੁੱਖ ਦੇ ਨੇੜੇ ਰੁਕ ਗਏ। ਬੱਚੇ ਦੀ ਰੋਣ ਦੀ ਆਵਾਜ ਸੁਣਦਿਆਂ, ਆਲੇ ਦੁਆਲੇ ਵੇਖਣਾ ਸ਼ੁਰੂ ਕੀਤਾ ਅਤੇ ਝਾੜੀਆਂ ਦੇ ਨੇੜੇ ਬੱਚੇ ਨੂੰ ਵੇਖਿਆ, ਉਸਨੂੰ ਚੁੱਕ ਲਿਆ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦੀ ਰਿਹਾਇਸ਼ ‘ਤੇ ਪਹੁੰਚੇ ਕਈ ਮੰਤਰੀ ਤੇ ਵਿਧਾਇਕ

ਇਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ਪਿੰਡ ਦੀ ਪੰਚਾਇਤ ਸਣੇ ਪੁਲਸ ਅਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਅਤੇ ਬੱਚੇ ਨੂੰ ਰਾਏਕੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਜਿੱਥੇ ਬੱਚਾ ਪੂਰੀ ਤਰ੍ਹਾਂ ਠੀਕ ਅਤੇ ਸਿਹਤਮੰਦ ਹੈ।

The mother threw the newborn baby into the bushesਉਥੇ ਹੀ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇ।

ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਮਾਂ ਪੁੱਤਰ ਪਾਉਣ ਲਈ ਮੰਦਰ, ਗੁਰਦੁਆਰਾ ਦਰਗਾਹ ਅਜਿਹੀ ਕੋਈ ਜਗ੍ਹਾ ਨਹੀਂ ਛੱਡਦੀ, ਤਾਂ ਜੋ ਉਨ੍ਹਾਂ ਦੇ ਘਰ ਇਕ ਪੁੱਤਰ ਦਾ ਜਨਮ ਹੋਵੇ। ਪਰ ਇਸ ਕਲਯੁੱਗੀ ਮਾਂ ਨੇ ਜੋ ਘਿਨੌਣੀ ਕਰਤੂਤ ਕੀਤੀ ਹੈ ਉਹ ਬੇਹੱਦ ਮੰਦਭਾਗੀ ਗੱਲ ਹੈ।

-PTC News

Related Post