ਮੱਧ ਪ੍ਰਦੇਸ਼: ਪਿਓ ਚੌਂਕੀਦਾਰ ਤੇ ਮਾਂ ਮਜ਼ਦੂਰੀ ਕਰ ਚਲਾਉਂਦੀ ਹੈ ਘਰ ਦਾ ਗੁਜ਼ਾਰਾ, ਬੇਟੇ ਨੇ 10ਵੀਂ 'ਚ ਟਾਪ ਕਰ ਕੀਤਾ ਨਾਮ ਰੋਸ਼ਨ

By  Jashan A May 16th 2019 03:58 PM

ਮੱਧ ਪ੍ਰਦੇਸ਼: ਪਿਓ ਚੌਂਕੀਦਾਰ ਤੇ ਮਾਂ ਮਜ਼ਦੂਰੀ ਕਰ ਚਲਾਉਂਦੀ ਹੈ ਘਰ ਦਾ ਗੁਜ਼ਾਰਾ, ਬੇਟੇ ਨੇ 10ਵੀਂ 'ਚ ਟਾਪ ਕਰ ਕੀਤਾ ਨਾਮ ਰੋਸ਼ਨ,ਨਵੀਂ ਦਿੱਲੀ: ਗਰੀਬੀ ਦੇ ਦੌਰ 'ਚ ਕਿਸੇ ਵੀ ਬੱਚੇ ਲਈ ਪੜ੍ਹਨਾ ਲਿਖਣਾ ਮੁਸ਼ਕਿਲ ਹੁੰਦਾ ਹੈ, ਪਰ ਮਨ 'ਚ ਪੜ੍ਹਨ ਦੀ ਇੱਛਾ ਹੋਵੇ ਤਾਂ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ।ਇਸ ਅਗੱਲ ਨੂੰ ਸੱਚ ਕਰ ਦਿਖਾਇਆ ਹੈ, ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਅਯਸ਼ਮਾਨ ਤਾਮਰਕਰ ਨਾਮ ਦੇ ਵਿਦਿਆਰਥੀ ਨੇ, ਜਿਸ ਨੇ ਮੱਧ ਪ੍ਰਦੇਸ਼ ਦੇ ਬੋਰਡ ਦੀ 10ਵੀਂ ਜਮਾਤ ਦੀ ਸਲਾਨਾ ਪ੍ਰੀਖਿਆ 'ਚ ਟਾਪ ਕੀਤਾ ਹੈ। [caption id="attachment_296000" align="aligncenter" width="300"]mp ਮੱਧ ਪ੍ਰਦੇਸ਼: ਪਿਓ ਚੌਂਕੀਦਾਰ ਤੇ ਮਾਂ ਮਜ਼ਦੂਰੀ ਕਰ ਚਲਾਉਂਦੀ ਹੈ ਘਰ ਦਾ ਗੁਜ਼ਾਰਾ, ਬੇਟੇ ਨੇ 10ਵੀਂ 'ਚ ਟਾਪ ਕਰ ਕੀਤਾ ਨਾਮ ਰੋਸ਼ਨ[/caption] ਹੋਰ ਪੜ੍ਹੋ:ਲੁਧਿਆਣਾ : ਖੇਤਾਂ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ ਤੁਹਾਨੂੰ ਦੱਸ ਦੇਈਏ ਕਿ ਇਹ ਵਿਦਿਆਰਥੀ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਇਸ ਦੇ ਪਿਤਾ ਇੱਕ ਮੈਰਿਜ ਗਾਰਡਨ 'ਚ ਚੌਂਕੀਦਾਰ ਦਾ ਕੰਮ ਕਰਦੇ ਹਨ ਤੇ ਇਸ ਦੀ ਮਾਂ ਮਜ਼ਦੂਰੀ ਕਰ ਪਰਿਵਾਰ ਦਾ ਪੇਟ ਪਾਲਦੀ ਹੈ। [caption id="attachment_295999" align="aligncenter" width="300"]mp ਮੱਧ ਪ੍ਰਦੇਸ਼: ਪਿਓ ਚੌਂਕੀਦਾਰ ਤੇ ਮਾਂ ਮਜ਼ਦੂਰੀ ਕਰ ਚਲਾਉਂਦੀ ਹੈ ਘਰ ਦਾ ਗੁਜ਼ਾਰਾ, ਬੇਟੇ ਨੇ 10ਵੀਂ 'ਚ ਟਾਪ ਕਰ ਕੀਤਾ ਨਾਮ ਰੋਸ਼ਨ[/caption] ਜਦੋ ਪਰਿਵਾਰਿਕ ਮੈਬਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਨੇ 10ਵੀਂ ਜਮਾਤ ਦੀ ਸਲਾਨਾ ਪ੍ਰੀਖਿਆ 'ਚ ਟਾਪ ਕੀਤਾ ਹੈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨੂੰ ਅੱਗੇ ਵੀ ਪੜ੍ਹਾਉਣਾ ਚਾਹੁੰਦੇ ਹਨ। ਹੋਰ ਪੜ੍ਹੋ:ਰਾਮਬਨ: ਪੁਲਿਸ ਨੇ ਹੋਟਲ ਦੇ ਇੱਕ ਕਮਰੇ ‘ਚੋਂ 150 ਕਰੋੜ ਦੀ ਹੈਰੋਇਨ ਕੀਤੀ ਬਰਾਮਦ [caption id="attachment_295998" align="aligncenter" width="300"]mp ਮੱਧ ਪ੍ਰਦੇਸ਼: ਪਿਓ ਚੌਂਕੀਦਾਰ ਤੇ ਮਾਂ ਮਜ਼ਦੂਰੀ ਕਰ ਚਲਾਉਂਦੀ ਹੈ ਘਰ ਦਾ ਗੁਜ਼ਾਰਾ, ਬੇਟੇ ਨੇ 10ਵੀਂ 'ਚ ਟਾਪ ਕਰ ਕੀਤਾ ਨਾਮ ਰੋਸ਼ਨ[/caption] ਇਸ ਮੌਕੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਪੜ੍ਹਾਈ ਕਿਵੇਂ ਹੋਵੇਗੀ ਇਹ ਕਹਿਣਾ ਬਹੁਤ ਮੁਸ਼ਕਿਲ ਹੈ, ਉਹਨਾਂ ਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ। ਉਹਨਾਂ ਦੱਸਿਆ ਕਿ ਅਯਸ਼ਮਾਨ ਵੀ ਕੰਮ ਕਰਦਾ ਹੈ ਤੇ ਉਹ ਦੂਸਰੀਆਂ ਦੁਕਾਨਾਂ 'ਤੇ ਬੈਠ ਕੇ ਆਪਣਾ ਖਰਚ ਕੱਢਦਾ ਹੈ। -PTC News

Related Post