ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾ

By  Shanker Badra April 18th 2018 09:35 PM -- Updated: April 19th 2018 12:49 PM

ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾ:ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਉਸ ਦੇ ਯੂਕੇ 'ਚ ਰਹਿੰਦੇ ਫੈਨਸ ਲਈ CON.FI.DEN.TIAL ਟੂਰ ਤਿਆਰ ਹੈ।ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾਜਲਦੀ ਹੀ ਦਿਲਜੀਤ ਆਪਣੇ ਵਿਦੇਸ਼ਾਂ ਦੇ ਫੈਨਸ ਲਈ ਉਨ੍ਹਾਂ ਸਾਹਮਣੇ ਪ੍ਰਫਾਰਮ ਕਰੇਗਾ।ਪੰਜਾਬੀ ਸਿੰਗਰ ਤੇ ਐਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਟੂਰ ਦੀ ਫੋਟੋ ਨੂੰ ਸ਼ੇਅਰ ਕੀਤਾ ਹੈ ਤੇ ਆਪਣੇ ਫੈਨਸ ਨੂੰ ਸ਼ੋਅ 'ਚ ਭੰਗੜਾ ਤੇ ਮਸਤੀ ਕਰਨ ਲਈ ਸੱਦਾ ਦਿੱਤਾ ਹੈ।ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾਦਿਲਜੀਤ ਦੇ ਟੂਰ 19 ਮਈ ਨੂੰ ਬਰਮਿੰਘਮ, 26 ਮਈ ਨੂੰ ਲੰਦਨ ਤੇ 28 ਮਈ ਨੂੰ ਲੀਡਸ 'ਚ ਹੋਵੇਗਾ।ਇਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਫੈਨਸ ਨੂੰ 'Norwegian Turban Day' ਦੀ ਵਧਾਈ ਵੀ ਦਿੱਤੀ ਹੈ,ਜਿਸ ਦੀ ਵੀਡੀਓ ਨੂੰ ਦਿਲਜੀਤ ਨੇ ਸ਼ੇਅਰ ਕੀਤਾ।ਇਸ ਵੀਡੀਓ ਨਾਲ ਹੀ ਉਸ ਨੇ ਇੱਕ ਭਾਵੁਕ ਮੈਸੇਜ ਵੀ ਦਿੱਤਾ ਤੇ ਕਿਹਾ, 'ਜਿਨ੍ਹਾਂ ਨੂੰ ਪੱਗ ਬਣਨੀ ਆਉਂਦੀ ਹੈ ਉਨ੍ਹਾਂ ਨੂੰ ਇਸ ਦੀ ਰਾਖੀ ਕਰਨੀ ਵੀ ਆਉਂਦੀ ਹੈ'।

-PTCNews

Related Post