ਅੰਮ੍ਰਿਤਸਰ ਦੇ ਇੱਕ ਕਾਰ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਨੌਜਵਾਨ

By  Jashan A January 27th 2019 11:17 AM

ਅੰਮ੍ਰਿਤਸਰ ਦੇ ਇੱਕ ਕਾਰ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਨੌਜਵਾਨ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੱਕ ਕਾਰ ਸ਼ੋਅ ਰੂਮ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਵਜੋਂ ਹੋਈ ਹੈ।ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਨਾਂ ਦਾ ਨੌਜਵਾਨ ਜਿਸ ਕੈਬਿਨ 'ਚ ਰਹਿੰਦਾ ਸੀ ਉਸ 'ਚ ਅਚਾਨਕ ਅੱਗ ਲੱਗ ਗਈ।

fire ਅੰਮ੍ਰਿਤਸਰ ਦੇ ਇੱਕ ਕਾਰ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਨੌਜਵਾਨ

ਅੱਗ ਇੰਨੀ ਭਿਆਨਕ ਸੀ ਕਿ ਪੂਰਾ ਕੈਬਿਨ ਅੱਗ ਦੀ ਚਪੇਟ ਆ ਗਿਆ, ਜਿਸ ਕਾਰਨ ਉਕਤ ਜਿਉਂਦਾ ਸੜ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

fire ਅੰਮ੍ਰਿਤਸਰ ਦੇ ਇੱਕ ਕਾਰ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਨੌਜਵਾਨ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਅੱਗ ਲੱਗਣ ਦੇ ਪੁਖ਼ਤਾ ਕਾਰਨ ਅਜੇ ਤੱਕ ਪਤਾ ਨਹੀਂ ਚੱਲੇ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post