BCCI ਨੇ ਲਿਆ ਇਹ ਵੱਡਾ ਫੈਸਲਾ ,ਕੀ ਮਹਿੰਦਰ ਧੋਨੀ ਦਾ ਖ਼ਤਮ ਹੋ ਗਿਆ ਕਰੀਅਰ ?

By  Shanker Badra January 16th 2020 06:06 PM

BCCI ਨੇ ਲਿਆ ਇਹ ਵੱਡਾ ਫੈਸਲਾ ,ਕੀ ਮਹਿੰਦਰ ਧੋਨੀ ਦਾ ਖ਼ਤਮ ਹੋ ਗਿਆ ਕਰੀਅਰ ?:ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਲਾਨਾ ਕੰਟਰੈਕਟ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਇਸ ਤਰ੍ਹਾਂ ਦਾ ਫੈਸਲਾ ਲਿਆ ਹੈ ਕਿ ਜਿਸ ਦੇ ਬਾਅਦ ਸੰਨਿਆਸ ਦੀਆਂ ਖ਼ਬਰਾਂ ਨੂੰ ਹਵਾ ਮਿਲ ਗਈ ਹੈ।

MS Dhoni left out of BCCI annual central contracts list BCCI ਨੇ ਲਿਆ ਇਹ ਵੱਡਾ ਫੈਸਲਾ ,ਕੀ ਮਹਿੰਦਰ ਧੋਨੀ ਦਾ ਖ਼ਤਮਹੋ ਗਿਆਕਰੀਅਰ ?

ਬੀਸੀਸੀਆਈ ਨੇ ਵੀਰਵਾਰ ਨੂੰ ਖਿਡਾਰੀਆਂ ਦੇ ਸਾਲਾਨਾ ਕਰਾਰ ਦਾ ਐਲਾਨ ਕੀਤਾ, ਜਿਸ 'ਚ ਧੋਨੀ ਦਾ ਨਾਮ ਨਹੀਂ ਸੀ। ਇਸ ਕਰਾਰ ਦੇ ਬਾਹਰ ਕੀਤਾ ਜਾਣ ਦੇ ਬਾਅਦ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧੋਨੀ ਦਾ ਇੰਟਰਨੈਸ਼ਨਲ ਕਰੀਅਰ ਖ਼ਤਮ ਹੋ ਜਾਵੇਗਾ।

MS Dhoni left out of BCCI annual central contracts list BCCI ਨੇ ਲਿਆ ਇਹ ਵੱਡਾ ਫੈਸਲਾ ,ਕੀ ਮਹਿੰਦਰ ਧੋਨੀ ਦਾ ਖ਼ਤਮਹੋ ਗਿਆਕਰੀਅਰ ?

ਇੰਗਲੈਂਡ ਤੇ ਵੇਲਸ 'ਚ ਖੇਡੇ ਗਏ ਆਈਸੀਸੀ ਵਿਸ਼ਵ ਕੱਪ 'ਚ ਭਾਰਤ ਦੇ ਵੱਲੋਂ ਧੋਨੀ ਆਖਰੀ ਵਾਰ ਮੈਦਾਨ 'ਚ ਖੇਡਣ ਲਈ ਉਤਰੇ ਸਨ। ਸੈਮਾਫਾਈਨਲ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਮਿਲੀ ਹਾਰ ਦੇ ਬਾਅਦ ਉਹ ਟੀਮ ਇੰਡੀਆ ਤੋਂ ਬਾਹਰ ਹੋ ਗਏ ਸੀ। ਭਾਰਤ ਨੇ ਉਦੋ ਤੋਂ ਵੈਸਟਇੰਡੀਜ਼, ਸਾਊਥ ਅਫਰੀਕੀ, ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਖ਼ਿਲਾਫ਼ ਸੀਰੀਜ਼ ਖੇਡੀ ਹੈ।

MS Dhoni left out of BCCI annual central contracts list BCCI ਨੇ ਲਿਆ ਇਹ ਵੱਡਾ ਫੈਸਲਾ ,ਕੀ ਮਹਿੰਦਰ ਧੋਨੀ ਦਾ ਖ਼ਤਮਹੋ ਗਿਆਕਰੀਅਰ ?

ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਨੇ ਆਈਸੀਸੀ ਵਿਸ਼ਵ ਕੱਪ ਦੇ ਬਾਅਦ ਟੀਮ ਇੰਡੀਆ ਲਈ ਕੋਈ ਮੈਚ ਨਹੀਂ ਖੇਡਿਆ। ਬੀਸੀਸੀਆਈ ਨੇ ਵੀਰਵਾਰ ਨੂੰ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਕਰਾਰ ਦਾ ਐਲਾਨ ਕੀਤਾ, ਜਿਸ 'ਚ ਧੋਨੀ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਬੀਸੀਸੀਆਈ ਦੇ ਇਸ ਫੈਸਲੇ ਨੂੰ ਧੋਨੀ ਦੇ ਸੰਨਿਆਸ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।

-PTCNews

Related Post