ਮੁੰਬਈ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ ਨੇ ਇੱਕ ਯਾਤਰੀ ਨੂੰ ਸੋਨੇ ਦੇ 2 ਬਿਸਕੁਟਾਂ ਸਮੇਤ ਕੀਤਾ ਗ੍ਰਿਫ਼ਤਾਰ

By  Shanker Badra April 5th 2019 11:14 AM -- Updated: April 5th 2019 05:48 PM

ਮੁੰਬਈ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ ਨੇ ਇੱਕ ਯਾਤਰੀ ਨੂੰ ਸੋਨੇ ਦੇ 2 ਬਿਸਕੁਟਾਂ ਸਮੇਤ ਕੀਤਾ ਗ੍ਰਿਫ਼ਤਾਰ:ਮੁੰਬਈ : ਦੇਸ਼ ਦੇ ਹਵਾਈ ਅੱਡਿਆਂ 'ਤੇ ਸੁਰੱਖਿਆ ਸੇਵਾ ਦੇ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਨੇ ਮੁੰਬਈ ਹਵਾਈ ਅੱਡੇ ਤੋਂ ਇੱਕ ਯਾਤਰੀ ਨੂੰ ਸੋਨੇ ਦੇ 2 ਬਿਸਕੁਟਾਂ (381 ਗ੍ਰਾਮ) ਸਮੇਤ ਗ੍ਰਿਫ਼ਤਾਰ ਕੀਤਾ ਹੈ।

Mumbai airport CISF A visitor 2 gold biscuits Including Arrested ਮੁੰਬਈ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ ਨੇ ਇੱਕ ਯਾਤਰੀ ਨੂੰ ਸੋਨੇ ਦੇ 2 ਬਿਸਕੁਟਾਂ ਸਮੇਤ ਕੀਤਾ ਗ੍ਰਿਫ਼ਤਾਰ

ਸੀ.ਆਈ.ਐੱਸ.ਐੱਫ. ਵੱਲੋਂ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਾਹਤ ਅਲੀ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਸੀ.ਆਈ.ਐੱਸ.ਐੱਫ. ਵੱਲੋਂ ਗ੍ਰਿਫ਼ਤਾਰ ਯਾਤਰੀ ਬਹਿਰੀਨ ਤੋਂ ਆਇਆ ਸੀ ਅਤੇ ਮੁੰਬਈ ਹਵਾਈ ਅੱਡੇ ਤੋਂ ਦਿੱਲੀ ਜਾ ਰਿਹਾ ਸੀ।

Mumbai airport CISF A visitor 2 gold biscuits Including Arrested ਮੁੰਬਈ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ ਨੇ ਇੱਕ ਯਾਤਰੀ ਨੂੰ ਸੋਨੇ ਦੇ 2 ਬਿਸਕੁਟਾਂ ਸਮੇਤ ਕੀਤਾ ਗ੍ਰਿਫ਼ਤਾਰ

ਇਸ ਦੌਰਾਨ ਜਦੋਂ ਸੀ.ਆਈ.ਐੱਸ.ਐੱਫ. ਨੇ ਉਸਦੀ ਚੈਕਿੰਗ ਕੀਤੀ ਤਾਂ ਸਰੀਰ ਦੇ ਹੇਠਲੇ ਹਿੱਸੇ ਵਿਚ ਧਾਤ ਦੀ ਮੌਜੂਦਗੀ ਨੂੰ ਦੇਖਿਆ।ਜਿਸ ਤੋਂ ਬਾਅਦ ਸੀ.ਆਈ.ਐੱਸ.ਐੱਫ. ਨੇ ਹਵਾਈ ਅੱਡੇ 'ਤੇ ਉਸਦੀਆਂ ਚੱਪਲਾਂ 'ਚੋਂ 11.12 ਲੱਖ ਰੁਪਏ ਦੇ ਸੋਨੇ ਦੀਆਂ 2 ਬਿਸਕੁਟਾਂ ਬਰਾਮਦ ਕੀਤੀਆਂ।

-PTCNews

Related Post