ਮੁੰਬਈ ’ਚ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਬਣਿਆ ਆਫ਼ਤ , ਲੈਂਡਿੰਗ ਕਰਦੇ ਸਮੇਂ ਫਿਸਲਿਆ ਜਹਾਜ਼

By  Shanker Badra July 2nd 2019 10:03 AM

ਮੁੰਬਈ ’ਚ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਬਣਿਆ ਆਫ਼ਤ , ਲੈਂਡਿੰਗ ਕਰਦੇ ਸਮੇਂ ਫਿਸਲਿਆ ਜਹਾਜ਼:ਮੁੰਬਈ : ਮੁੰਬਈ ’ਚ ਪਿਛਲੇ ਦੋ ਦਿਨਾਂ ਤੋਂ ਭਾਰੀ ਵਰਖਾ ਜਾਰੀ ਹੈ।ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਆਵਾਜਾਈ ਜਾਮ ਹੋ ਗਈ ਹੈ। ਰੇਲਾਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਮਹਾਰਾਸ਼ਟਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਸਥਾਨਕ ਲੋਕਾਂ ਲਈ ਆਫ਼ਤ ਬਣ ਗਈ ਹੈ।ਇਸ ਕਾਰਨ ਦੇਸ਼ ਦੇ ਮਹਾਂਨਗਰ ਮੁੰਬਈ ਵਿੱਚ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ।

mumbai-airport-spicejet-flight-heavy-rainfall-landing-runway-plane-incident ਮੁੰਬਈ ’ਚ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਬਣਿਆ ਆਫ਼ਤ , ਲੈਂਡਿੰਗ ਕਰਦੇ ਸਮੇਂ ਫਿਸਲਿਆ ਜਹਾਜ਼

ਇਸ ਮੀਂਹ ਕਾਰਨ ਰਾਤੀਂ ਮੁੰਬਈ ਹਵਾਈ ਅੱਡੇ 'ਤੇ ਜੈਪੁਰ ਤੋਂ ਆਇਆ ਸਪਾਈਸ ਜੈੱਟ ਦਾ ਜਹਾਜ ਮੀਂਹ ਦੇ ਚੱਲਦਿਆਂ ਲੈਂਡਿੰਗ ਕਰਨ ਸਮੇਂ ਫਿਸਲ ਗਿਆ। ਇਸ ਦੌਰਾਨ ਇੱਥੇ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ ਹੈ ਅਤੇ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਹੈ।

Mumbai Airport SpiceJet flight heavy rainfall landing Runway Plane incident
ਮੁੰਬਈ ’ਚ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਬਣਿਆ ਆਫ਼ਤ , ਲੈਂਡਿੰਗ ਕਰਦੇ ਸਮੇਂ ਫਿਸਲਿਆ ਜਹਾਜ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੰਬਈ ’ਚ ਮੀਂਹ ਨਾਲ ਕੰਧ ਡਿੱਗਣ ਕਾਰਨ 12 ਮੌਤਾਂ, ਕਈ ਹਾਲੇ ਦਬੇ ਹੋਣ ਦਾ ਖ਼ਦਸ਼ਾ

ਇਸ ਮੀਂਹ ਕਾਰਨ ਕੁਝ ਰੇਲ ਗੱਡੀਆਂ ਰੱਦ ਹੋ ਜਾਣ ਕਾਰਨ ਵੱਖੋ-ਵੱਖਰੇ ਰੇਲਵੇ ਸਟੇਸ਼ਨਾਂ ਉੱਤੇ ਬਹੁਤ ਸਾਰੇ ਯਾਤਰੀ ਫਸ ਗਏ ਹਨ। ਰੇਲਵੇ ਪ੍ਰੋਟੈਕਸ਼ਨ ਫ਼ੋਰਸ (RPF) ਨੇ ਇਨ੍ਹਾਂ ਯਾਤਰੀਆਂ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ।ਇਸ ਸੈਕਸ਼ਨ ਉੱਤੇ ਕਈ ਰੇਲਾਂ ਮੁਲਤਵੀ ਕੀਤੀਆਂ ਗਈਆਂ ਹਨ।ਇਸ ਦੌਰਾਨ ਮੀਂਹ ਨਾਲ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਾਣੀ ਭਰ ਗਿਆ ਹੈ।

-PTCNews

Related Post