ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਭਤੀਜੇ ਦੀ ਹੋਈ ਮੌਤ, ਫਲੈਟ ‘ਚ ਮਿਲੀ ਲਾਸ਼

By  Jashan A January 24th 2019 02:48 PM -- Updated: January 24th 2019 02:58 PM

ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਭਤੀਜੇ ਦੀ ਹੋਈ ਮੌਤ, ਫਲੈਟ ‘ਚ ਮਿਲੀ ਲਾਸ਼,ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਭਤੀਜੇ ਜੰਵੇਂਦਰ ਆਹੂਜਾ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਿਸ ਦੀ ਲਾਸ਼ ਵਰਸੋਵਾ ਵਾਲੇ ਫਲੈਟ ‘ਤੇ ਮਿਲੀ ਹੈ। ਦੱਸਿਆ ਜਾ ਇਹ ਹੈ ਕਿ ਜੰਵੇਂਦਰ 34 ਸਾਲ ਦਾ ਸੀ।

govinda ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਭਤੀਜੇ ਦੀ ਹੋਈ ਮੌਤ, ਫਲੈਟ ‘ਚ ਮਿਲੀ ਲਾਸ਼

ਮਿਲੀ ਜਾਣਕਾਰੀ ਮੁਤਾਬਕ ਜੰਵੇਂਦਰ ਆਹੂਜਾ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਗੋਵਿੰਦਾ ਦੇ ਭਾਣਜੇ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਦਾ ਬਿਆਨ ਆਇਆ ਹੈ, ਜਿਸ ਨੇ ਇਸ ਨੂੰ ਕੁਦਰਤੀ ਮੌਤ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਸ ਘਟਨਾ ਨਾਲ ਪਰਿਵਾਰ ਗਹਿਰੇ ਸਦਮੇ ‘ਚ ਹੈ।

ਦੱਸਣਯੋਗ ਹੈ ਕਿ ਜੰਵੇਂਦਰ ਆਹੂਜਾ ਗੋਵਿੰਦਾ ਦੇ ਭਰਾ ਕਿਰਤੀ ਕੁਮਾਰ ਦੇ ਬੇਟੇ ਸੀ। ਕਿਰਤੀ ਇੱਕ ਫ਼ਿਲਮ ਪ੍ਰੋਡਿਊਸਰ ਤੇ ਡਾਇਰੈਕਟਰ ਹਨ।

govinda ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਭਤੀਜੇ ਦੀ ਹੋਈ ਮੌਤ, ਫਲੈਟ ‘ਚ ਮਿਲੀ ਲਾਸ਼

ਜੰਵੇਂਦਰ ਖੁਦ ਵੀ ਐਂਟਰਟੈਨਮੈਂਟ ਦੁਨੀਆ ਨਾਲ ਜੁੜੇ ਹਨ।ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਦੁਪਹਿਰ ਬਾਅਦ ਮੁੰਬਈ ਦੇ ਵਿਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਭੂਮੀ 'ਤੇ ਜੰਮੇਂਦਰ ਦੇ ਪਾਰਥਿਵ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।

-PTC News

Related Post