ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ 'ਤੇ ਭਰਿਆ ਪਾਣੀ, 52 ਉਡਾਣਾਂ ਰੱਦ

By  Jashan A July 3rd 2019 12:50 PM

ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ 'ਤੇ ਭਰਿਆ ਪਾਣੀ, 52 ਉਡਾਣਾਂ ਰੱਦ,ਮੁੰਬਈ: ਮੁੰਬਈ 'ਚ ਭਾਰੀ ਬਾਰਿਸ਼ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਬਾਰਿਸ਼ ਕਾਰਨ ਮੁੰਬਈ ਦੇ ਕਈ ਇਲਾਕਿਆਂ 'ਚ ਹਾਦਸੇ ਵਾਪਰੇ, ਜਿਸ ਕਾਰਨ ਕਈ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਉਥੇ ਹੀ ਭਾਰੀ ਮੀਂਹ ਨਾਲ ਹਵਾਈ ਅੱਡੇ 'ਤੇ ਜਹਾਜ਼ਾਂ ਦਾ ਪਰਿਚਾਲਣ ਕਾਫੀ ਪ੍ਰਭਾਵਿਤ ਹੋ ਰਿਹਾ ਹੈ।

ਮੀਂਹ ਕਾਰਨ ਮੁੰਬਈ ਏਅਰਪੋਰਟ 'ਤੇ ਪਾਣੀ ਭਰ ਗਿਆ ਹੈ। ਜਿਸ ਕਾਰਨ 52 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 55 ਜਹਾਜਾਂ ਦੇ ਮਾਰਗ ਮੰਗਲਵਾਰ ਨੂੰ ਬਦਲ ਦਿੱਤੇ ਗਏ।

ਹੋਰ ਪੜ੍ਹੋ:ਹੈਵਾਨੀਅਤ ਦੀ ਹੱਦ ਕੀਤੀ ਪਾਰ, ਦਰਿੰਦਗੀ ਨਾਲ ਕੁੱਟਦਾ ਸੀ ਤੇ ਫੇਰ ਵੱਢਦਾ ਸੀ ਉਂਗਲਾਂ ਤੇ ਦੰਦੀਆਂ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ (ਦੇਖੋ ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਸਪਾਈਸ ਜੈੱਟ ਦਾ ਇਕ ਜਹਾਜ਼ ਜੈਪੁਰ ਤੋਂ 167 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਨਾਲ ਹੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਰਨ-ਵੇ ਕੋਲ ਘਾਹ ਖੇਤਰ ਵਿਚਾਲੇ ਬੁਰੀ ਤਰ੍ਹਾਂ ਫਸ ਗਿਆ।

ਮੁੰਬਈ ਅੰਤਰਰਾਸ਼ਟਰੀ ਹਵਾਈ ਅੱੱਡਾ ਲਿਮਿਟਡ (ਐੱਮ.ਆਈ.ਏ.ਐੱਲ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ 150 ਮੀਟਰ ਲੰਬੇ ਰੈਂਪ ਜਹਾਜ਼ ਨੂੰ ਘਾਹ ਵਾਲੇ ਖੇਤਰ 'ਤੋਂ ਬਾਹਰ ਕੱਢਣ ਲਈ ਤਿਆਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ 'ਡਿਸੇਬਲਡ ਏਅਰਕ੍ਰਾਫਟ ਰਿਕਵਰੀ ਕਿੱਟ' ਨੂੰ ਵੀ ਕੰਮ 'ਚ ਲਗਾ ਦਿੱਤਾ ਗਿਆ ਹੈ।

-PTC News

Related Post