ਦੋ ਮਛੇਰੇ ਭਰਾਵਾਂ ਦੇ ਹੱਥ ਲੱਗੀ ਅਜਿਹੀ ਮੱਛੀ ,ਕੀਮਤ ਜਾਣਕੇ ਹੋਸ਼ ਉਡ ਜਾਣਗੇ

By  Shanker Badra August 8th 2018 09:21 PM

ਦੋ ਮਛੇਰੇ ਭਰਾਵਾਂ ਦੇ ਹੱਥ ਲੱਗੀ ਅਜਿਹੀ ਮੱਛੀ ,ਕੀਮਤ ਜਾਣਕੇ ਹੋਸ਼ ਉਡ ਜਾਣਗੇ:ਮੁੰਬਈ :ਪਾਲਘਰ ਦੇ ਸਮੁੰਦਰੀ ਕੰਢੇ 'ਤੇ ਦੋ ਭਰਾਵਾਂ ਮਹੇਸ਼ ਦਾਜੀ ਮੇਹਰ ਅਤੇ ਭਰਤ ਮੇਹਰ ਦੇ ਹੱਥ ਇੱਕ ਅਜਿਹੀ ਮੱਛੀ ਲੱਗੀ ,ਜਿਸ ਨੂੰ ਦੋਵੇਂ ਭਰਾਵਾਂ ਨੇ 5.50 ਲੱਖ ਰੁਪਏ `ਚ ਵੇਚਿਆ ਹੈ।ਇਹ ਦੋਵੇਂ ਮਛੇਰੇ ਸ਼ੁੱਕਰਵਾਰ ਨੂੰ ਸਮੁੰਦਰੀ ਕੰਢੇ 'ਤੇ ਮੱਛੀ ਫੜਨ ਲਈ ਗਏ ਸਨ।ਓਥੇ ਉਨ੍ਹਾਂ ਦੇ ਜਾਲ 'ਚ ਇੱਕ ਘੋਲ ਮੱਛੀ ਫਸ ਗਈ ਅਤੇ ਇਹ ਮੱਛੀ 5.5 ਲੱਖ ਰੁਪਏ ਵਿੱਚ ਵਿਕੀ ਹੈ।ਮੱਛੀ ਦਾ ਭਾਰ ਲੱਗਭੱਗ 30 ਕਿੱਲੋਗ੍ਰਾਮ ਸੀ।ਦੱਸਿਆ ਜਾ ਰਿਹਾ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਇਥੋਂ ਕੋਈ ਘੋਲ ਮੱਛੀ ਮਿਲੀ ਹੈ।

ਸੋਮਵਾਰ ਨੂੰ ਉਨ੍ਹਾਂ ਦੇ ਸਮੁੰਦਰ ਕੰਡੇ ਪਹੁੰਚਣ ਤੋਂ ਪਹਿਲਾ ਹੀ ਵਪਾਰੀਆਂ ਦੀ ਲੰਮੀ ਲਾਈਨ ਲੱਗੀ ਹੋਈ ਸੀ।ਇਸ ਤੋਂ ਬਾਅਦ ਕੰਢੇ `ਤੇ ਇਸ ਮੱਛੀ ਦੀ ਬੋਲੀ ਲੱਗੀ ਤੇ ਇਸ ਨੂੰ 5.5 ਲੱਖ ਰੁਪਏ ਵਿਚ ਇਕ ਵਪਾਰੀ ਨੇ ਖਰੀਦ ਲਿਆ।

ਇਹ ਘੋਲ ਕਿਸਮ ਦੀ ਮੱਛੀ ਹੈ,ਜਿਸ ਨੂੰ ਲਾਤੀਨੀ ਭਾਸ਼ਾ ਵਿੱਚ ‘ਪ੍ਰੋਟੋਨੋਬੀ ਡਾਇਆਕੈਂਥਸ` ਆਖਦੇ ਹਨ।ਇਸ ਨੂੰ ਕ੍ਰੋਕਰ ਮੱਛੀ ਵੀ ਆਖਦੇ ਹਨ,ਜੋ ਖਾਣ ਵਿੱਚ ਬਹੁਤ ਸੁਆਦਲੀ ਹੁੰਦੀ ਹੈ।ਇਹ ਮੱਛੀ ਜਿ਼ਆਦਾਤਰ ਇੰਡੋਨੇਸ਼ੀਆ,ਸਿੰਗਾਪੁਰ ਤੇ ਮਲੇਸ਼ੀਆ ਦੇ ਸਮੁੰਦਰ `ਚ ਪਾਈ ਜਾਂਦੀ ਹੈ।ਇਸ ਦੇ ਗਲਫੜਿਆਂ ਤੋਂ ਦਵਾਈ ਬਣਦੀ ਹੈ, ਜੋ ਮੈਡੀਕਲ ਟਾਂਕੇ ਘੋਲਣ/ਸਦਾ ਲਈ ਅੰਦਰੋਂ-ਅੰਦਰ ਖ਼ਤਮ ਕਰਨ ਦੇ ਕੰਮ ਆਉਂਦੀ ਹੈ।ਸਿੰਗਾਪੁਰ `ਚ ਇਸ ਦੀ ਵਰਤੋਂ ਸ਼ਰਾਬ ਨੂੰ ਸ਼ੁੱਧ ਕਰਨ ਲਈ ਕੀਤੀ ਜਾਂਦੀ ਹੈ।

-PTCNews

Related Post