ਫ਼ਿਲਮੀ ਵਿਲੇਨ ਬਣਿਆ ਹੀਰੋ, ਇਸ ਕੰਮ ਕਰਕੇ ਸੋਨੂੰ ਸੂਦ ਦੀ ਚਾਰੇ ਪਾਸੇ ਵਾਹ ਵਾਹ ਹੋਈ

By  Shanker Badra May 26th 2020 05:05 PM

ਫ਼ਿਲਮੀ ਵਿਲੇਨ ਬਣਿਆ ਹੀਰੋ, ਇਸ ਕੰਮ ਕਰਕੇ ਸੋਨੂੰ ਸੂਦ ਦੀ ਚਾਰੇ ਪਾਸੇ ਵਾਹ ਵਾਹ ਹੋਈ:ਮੁੰਬਈ : ਕੋਰੋਨਾ ਵਾਇਰਸ ਕਾਰਨ ਦੇਸ਼ 'ਚ 31 ਮਈ ਤੱਕ ਲਾਕਡਾਊਨ ਜਾਰੀ ਹੈ। ਇਸ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਲਾਕਡਾਊਨ ਕਾਰਨ ਪਰਵਾਸੀ ਮਜ਼ਦੂਰਾਂ ਦੀ ਆਰਥਿਕ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ। ਅਜਿਹੇ 'ਚ ਕੁਝ ਪਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਜਾ ਰਹੇ ਹਨ।

ਇਸ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੰਕਟ ਦੇ ਇਸ ਸਮੇਂ ਵਿੱਚ ਇੱਕ ਮਸੀਹਾ ਬਣ ਕੇ ਆਏ ਹਨ ਅਤੇ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਬਾਅਦ ਲੋਕ ਟਵਿੱਟਰ ਰਾਹੀਂ ਸੋਨੂੰ ਸੂਦ ਦਾ ਧੰਨਵਾਦ ਕਰ ਰਹੇ ਹਨ। ਸੋਨੂੰ ਸੂਦ ਲਗਾਤਾਰ ਬੱਸਾਂ ਅਤੇ ਹੋਰ ਸਾਧਨਾਂ ਦੀ ਸਹਾਇਤਾ ਨਾਲ ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰ ਰਹੇ ਹਨ।

ਉਹ ਰੋਜ਼ਾਨਾ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਲ 'ਤੇ ਪਹੁੰਚਾ ਰਹੇ ਹਨ। ਇਸ ਨੇਕ ਕੰਮ ਲਈ ਬਾਲੀਵੁੱਡ ਅਦਾਕਾਰ ਦੀ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਸੋਨੂੰ ਸੂਦ ਨੇ ਪਹਿਲੀ ਵਾਰ 350 ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ ਤੇ ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਉਥੇ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸੋਨੂੰ ਦੀ ਤਾਰੀਫ਼ 'ਚ ਟਵੀਟ ਕਰਦੇ ਹੋਏ ਲਿਖਿਆ, ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਤੁਹਾਨੂੰ ਪਿਛਲੇ ਦੋ ਦਹਾਕਿਆਂ ਤੋਂ ਬਤੌਰ ਪ੍ਰੋਫੈਸ਼ਨਲ ਸਾਥੀ ਜਾਣਨ ਦਾ ਮੌਕਾ ਮਿਲਿਆ।ਹੁਣ ਸੋਨੂੰ ਸੂਦ ਇਕ ਐਕਟਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਪਰ ਇਸ ਮੁਸ਼ਕਿਲ ਸਮੇਂ 'ਚ ਤੁਸੀਂ ਜੋ ਦਯਾ-ਭਾਵ ਦਿਖਾਈ ਹੈ, ਉਸ 'ਤੇ ਮੈਨੂੰ ਮਾਣ ਹੈ।

ਦੱਸ ਦੇਈਏ ਕਿ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦੇ ਇਲਾਵਾ ਕੋਰੋਨਾ ਯੋਧਿਆਂ ਦੇ ਲਈ ਆਪਣੇ ਹੋਟਲ ਵੀ ਖੌਲ ਦਿੱਤਾ ਸੀ ਅਤੇ 45 ਹਜ਼ਾਰ ਲੋਕਾਂ ਨੂੰ ਹਰ ਰੋਜ਼ ਖਾਣਾ ਵੀ ਖਵਾ ਰਹੇ ਹਨ। ਇਸ ਮੁਸ਼ਕਲ ਦੀ ਘੜੀ ਵਿੱਚ ਸੋਨੂੰ ਸੂਦ ਜਿਸ ਤਰ੍ਹਾਂ ਮਸੀਹਾ ਬਣਕੇ ਅੱਗੇ ਆਇਆ ਹੈ ਉਹ ਵਾਕਿਏ ਹੀ ਕਾਬਿਲੇ ਤਾਰੀਫ਼ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੋਨੂੰ ਸੂਦ ਫ਼ਿਲਮਾਂ 'ਚ ਜ਼ਿਆਦਾਤਰ ਵਿਲੇਨ ਦਾ ਰੋਲ ਨਿਭਾਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਇਹ ਹੀਰੋ ਬਣ ਕੇ ਸਾਹਮਣੇ ਆਏ ਹਨ। ਸੋਨੂੰ ਸੂਦ ਨੂੰ ਗਰੀਬਾਂ ਦੀ ਮਦਦ ਕਰਨ ਦੀ ਹੌਸਲਾ ਅਫ਼ਜ਼ਾਈ ਆਪਣੇ ਘਰ ਪਰਿਵਾਰ ਤੋਂ ਹੀ ਮਿਲੀ ਹੈ। ਇਸ ਤੋਂ ਬਾਅਦ ਲੋਕ ਟਵਿੱਟਰ ਰਾਹੀਂ ਸੋਨੂੰ ਸੂਦ ਦਾ ਧੰਨਵਾਦ ਕਰ ਰਹੇ ਹਨ।

-PTCnews

Related Post