ਮਹਿਲਾ ਨੇ ਦੋਸਤਾਂ ਨਾਲ ਮਿਲ ਕੇ ਵਿਅਕਤੀ ਦਾ 'ਗੁਪਤ ਅੰਗ' ਵੱਢਿਆ, (ਦੇਖੋ ਵੀਡੀਓ)

By  Jashan A December 27th 2018 05:31 PM

ਮਹਿਲਾ ਨੇ ਦੋਸਤਾਂ ਨਾਲ ਮਿਲ ਕੇ ਵਿਅਕਤੀ ਦਾ 'ਗੁਪਤ ਅੰਗ' ਵੱਢਿਆ, (ਦੇਖੋ ਵੀਡੀਓ),ਮੁੰਬਈ: ਮੁੰਬਈ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮੁੰਬਈ 'ਚ ਇੱਕ 47 ਸਾਲ ਦੀ ਮਹਿਲਾ ਨੇ ਦੋ ਸਾਥੀਆਂ ਦੇ ਨਾਲ ਮਿਲ ਕੇ 27 ਸਾਲ ਦੇ ਇਕ ਨੌਜਵਾਨ ਦਾ ਗੁਪਤ ਅੰਗ ਕੱਟ ਦਿੱਤਾ।

ਵਿਅਕਤੀ ਦਾ ਨਾਮ ਤੁਸ਼ਾਰ ਪੁਜਾਰਨੇ (27) ਹੈ। ਜਿਸ 'ਤੇ ਇਲਜ਼ਾਮ ਹੈ ਕਿ ਉਹ ਪਿਛਲੇ ਕੁਝ ਮਹੀਨੀਆਂ ਤੋਂ ਮਹਿਲਾ ਦਾ ਪਿੱਛਾ ਕਰ ਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ।ਪ੍ਰਾਇਵੇਟ ਪਾਰਟ ਕੱਟਣ ਤੋਂ ਬਾਅਦ ਮਹਿਲਾ ਨੇ ਤੁਸ਼ਾਰ ਨੂੰ ਹਸਪਤਾਲ ਵਿੱਚ ਭਰਤੀ ਕਰਾ ਕੇ ਉਸਦੀ ਜਾਨ ਬਚਾਈ ਅਤੇ ਆਪਣਾ ਦੋਸ਼ ਸਵੀਕਾਰ ਕੀਤਾ।

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦੇ ਇਲਜ਼ਾਮ 'ਚ ਗਿਰਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News

Related Post