ਰੂਪਨਗਰ ਜ਼ਿਲ੍ਹੇ 'ਚ 6 ਥਾਵਾਂ 'ਤੇ ਹੋਣਗੀਆਂ ਮਿਊਂਸੀਪਲ ਚੋਣਾਂ , ਪੂਰੇ ਜ਼ਿਲ੍ਹੇ 'ਚ 900 ਪੁਲਿਸ ਕਰਮੀ ਤਾਇਨਾਤ

By  Shanker Badra February 12th 2021 09:51 PM

ਰੂਪਨਗਰ :ਰੂਪਨਗਰ ਜ਼ਿਲ੍ਹੇ ਵਿੱਚ 6 ਥਾਵਾਂ 'ਤੇ ਸਥਾਨਕ ਚੋਣਾਂ ਹੋਣਗੀਆਂ। ਇਸ ਸਬੰਧੀ ਰੋਪੜ ਦੇ ਐਸ.ਐਸ.ਪੀ ਨੇ ਦੱਸਿਆ ਨੰਗਲ, ਅਨੰਦਪੁਰ ਸਾਹਿਬ, ਕੀਰਤਪੁਰ, ਰੋਪੜ, ਚਮਕੌਰ ਸਾਹਿਬ ਅਤੇ ਮੋਰਿੰਡਾ ਵਿਖੇ ਐਮ.ਸੀ ਚੋਣਾਂ ਹੋਣੀਆਂ ਹਨ।

Municipal elections will be held at 6 places in Rupnagar district ਰੂਪਨਗਰ ਜ਼ਿਲ੍ਹੇ 'ਚ 6 ਥਾਵਾਂ 'ਤੇ ਹੋਣਗੀਆਂ ਮਿਊਂਸੀਪਲ ਚੋਣਾਂ , ਪੂਰੇ ਜ਼ਿਲ੍ਹੇ 'ਚ 900 ਪੁਲਿਸ ਕਰਮੀ ਤਾਇਨਾਤ

ਪੜ੍ਹੋ ਹੋਰ ਖ਼ਬਰਾਂ : ਗੁਰਨਾਮ ਸਿੰਘ ਚੰਡੂਨੀ ਦਾ ਵੱਡਾ ਬਿਆਨ , ਜੇ ਸਰਕਾਰ MSP 'ਤੇ ਕਾਨੂੰਨ ਬਣਾਏ ਤਾਂ ਸੋਧਾਂ 'ਤੇ ਵਿਚਾਰ ਹੋ ਸਕਦੈ 

ਇਸ ਦੇ ਲਈ ਜ਼ਿਲ੍ਹੇ ਵਿੱਚ 900 ਪੁਲੀਸ ਮੁਲਾਜ਼ਮ, 10 ਡੀ.ਐਸ.ਪੀ ਅਤੇ 3 ਐਸ.ਪੀ ਰੈਂਕ ਦੇ ਅਫ਼ਸਰਾਂ ਦੀ ਦੇਖ-ਰੇਖ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਅਤੇ 17 ਪੈਟਰੋਲਿੰਗ ਪਾਰਟੀਆਂ, 17  ਇੰਟਰ ਸਟੇਟ ਨਾਕੇ ਅਤੇ 17 ਰਿਜਰਵ ਪਾਰਟੀਆਂ ਦੇਖ ਦੇਖ ਕਰਨਗੀਆਂ।

Municipal elections will be held at 6 places in Rupnagar district ਰੂਪਨਗਰ ਜ਼ਿਲ੍ਹੇ 'ਚ 6 ਥਾਵਾਂ 'ਤੇ ਹੋਣਗੀਆਂ ਮਿਊਂਸੀਪਲ ਚੋਣਾਂ , ਪੂਰੇ ਜ਼ਿਲ੍ਹੇ 'ਚ 900 ਪੁਲਿਸ ਕਰਮੀ ਤਾਇਨਾਤ

ਜਿੱਥੇ ਪੂਰੇ ਪੰਜਾਬ ਵਿੱਚ 14 ਫਰਵਰੀ ਨੂੰ ਐਮ.ਸੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਜ਼ਿਲਾ ਰੂਪਨਗਰ ਐਸਐਸਪੀ ਅਖਿਲ ਚੌਧਰੀ ਨੇ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਸ਼ਾਂਤਮਈ ਤਰੀਕੇ ਨਾਲ ਚੋਣਾਂ ਮੁਕੰਮਲ ਕਰਵਾਈਆਂ ਜਾ ਸਕਣ।

ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ 

Municipal elections will be held at 6 places in Rupnagar district ਰੂਪਨਗਰ ਜ਼ਿਲ੍ਹੇ 'ਚ 6 ਥਾਵਾਂ 'ਤੇ ਹੋਣਗੀਆਂ ਮਿਊਂਸੀਪਲ ਚੋਣਾਂ , ਪੂਰੇ ਜ਼ਿਲ੍ਹੇ 'ਚ 900 ਪੁਲਿਸ ਕਰਮੀ ਤਾਇਨਾਤ

ਜ਼ਿਲ੍ਹਾ ਰੂਪਨਗਰ ਵਿੱਚ 29 ਦੇ ਕਰੀਬ ਸੇਂਸਟਿਵ ਬੂਥ ਬਣਾਏ ਗਏ ਹਨ ,ਜਿਸ ਵਿੱਚ ਵਾਧੂ ਫੋਰਸ ਲਗਾਈ ਜਾਵੇਗੀ। ਐਸਐਸਪੀ ਰੂਪਨਗਰ ਨੇ ਜ਼ਿਲ੍ਹਾ ਵਾਸੀਆਂ ਨੂੰ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਬੇਨਤੀ ਕੀਤੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਇਆ ਜਾ ਸਕੇ।

-PTCNews

Related Post