ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦਾ ਕਤਲ ਮਾਮਲਾ, ਮਾਪਿਆਂ ਨੇ ਹਾਈਕੋਰਟ 'ਚ ਪਟੀਸ਼ਨ ਕੀਤੀ ਦਾਇਰ

By  Jashan A November 13th 2019 02:22 PM

ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦਾ ਕਤਲ ਮਾਮਲਾ, ਮਾਪਿਆਂ ਨੇ ਹਾਈਕੋਰਟ 'ਚ ਪਟੀਸ਼ਨ ਕੀਤੀ ਦਾਇਰ,ਚੰਡੀਗੜ੍ਹ: ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਕੇਸ 'ਚ ਨੇਹਾ ਦੇ ਮਾਪਿਆਂ ਨੇ ਹਾਈ ਕੋਰਟ ਦਾ ਰੁਖ਼ ਕਰ ਲਿਆ ਹੈ। ਉਹਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪੁਲਿਸ ਦੀ ਪੜਤਾਲ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ।

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪੁਲਿਸ ਨੇ ਕਿਥੋਂ ਤੱਕ ਜਾਂਚ ਕੀਤੀ ਹੈ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕਤਲ ਦਾ ਕਾਰਨ ਨਿੱਜੀ ਦੁਸ਼ਮਣੀ ਹੈ। ਸਾਨੂੰ ਕਿਸੇ ਵੀ ਜਾਂਚ ਰਿਪੋਰਟ ਦੀ ਕਾਪੀ ਨਹੀਂ ਦਿੱਤੀ ਗਈ।

ਹੋਰ ਪੜ੍ਹੋ: ਨੋਇਡਾ ਦੇ ਇਸ ਨਾਮੀ ਸਕੂਲ 'ਚ ਹੋਇਆ ਕੁਝ ਅਜਿਹਾ ਕਾਰਨਾਮਾ, ਜਾਣ ਕੇ ਕੰਬ ਜਾਵੇਗੀ ਰੂਹ

ਪਰਿਵਾਰ ਦਾ ਦੋਸ਼ ਹੈ ਕਿ ਨੇਹਾ ਦੀ ਸਾਜਿਸ਼ ਤਹਿਤ ਮਾਰਿਆ ਗਿਆ ਹੈ। 29 ਮਾਰਚ ਨੂੰ ਨੇਹਾ ਨੂੰ ਦਫਤਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਪੰਜਾਬ ਨੇ ਇਸ ਮਾਮਲੇ ਦੀ ਜਾਂਚ ਲਈ 2 ਐਸ.ਆਈ.ਟੀ. ਬਣਾਈ ਸੀ।

ਇਸ ਮਾਮਲੇ ਸਬੰਧੀ ਹਾਈ ਕੋਰਟ ਨੇ ਡੀਜੀਪੀ, ਆਈਜੀ ਰੋਪੜ, ਐਸਐਸਪੀ ਮੁਹਾਲੀ ਨੂੰ ਨੋਟਿਸ ਜਾਰੀ ਕੀਤੇ। ਜਿਸ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ।

-PTC News

Related Post