ਪੁਲਿਸ ਵੱਲੋਂ ਨਾਭਾ ਹਾਈ ਸਿਕਉਰਿਟੀ ਜੇਲ੍ਹ 'ਚੋਂ ਇੱਕ ਵਾਰ ਫ਼ਿਰ ਸਿਮ ਸਮੇਤ ਮੋਬਾਈਲ ਫੋਨ ਬਰਾਮਦ

By  Jashan A February 5th 2019 10:19 AM

ਪੁਲਿਸ ਵੱਲੋਂ ਨਾਭਾ ਹਾਈ ਸਿਕਉਰਿਟੀ ਜੇਲ੍ਹ 'ਚੋਂ ਇੱਕ ਵਾਰ ਫ਼ਿਰ ਸਿਮ ਸਮੇਤ ਮੋਬਾਈਲ ਫੋਨ ਬਰਾਮਦ,ਨਾਭਾ: ਨਾਭਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਹਾਈ ਸਿਕਿਉਰਿਟੀ ਜੇਲ੍ਹ ਵਿੱਚੋਂ ਪੁਲਿਸ ਨੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਦੁਆਰਾ ਅਚਾਨਕ ਕੀਤੀ ਚੈਕਿੰਗ ਚ ਦੌਰਾਨ ਹਰਨੇਕ ਸਿੰਘ ਨਾਮ ਦੇ ਕੈਦੀ ਤੋਂ ਸਿਮ ਸਮੇਤ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਹੈ।

nabha ਪੁਲਿਸ ਵੱਲੋਂ ਨਾਭਾ ਹਾਈ ਸਿਕਉਰਿਟੀ ਜੇਲ੍ਹ 'ਚੋਂ ਇੱਕ ਵਾਰ ਫ਼ਿਰ ਸਿਮ ਸਮੇਤ ਮੋਬਾਈਲ ਫੋਨ ਬਰਾਮਦ

ਜੇਲ੍ਹ ਦੇ ਡਿਪਟੀ ਸੁਪਰਡੈਂਟ ਰਾਹੁਲ ਰਾਜੇ ਦੇ ਬਿਆਨਾਂ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਹਰਨੇਕ ਸਿੰਘ ਨਾਮ ਦੇ ਕੈਦੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

nabha ਪੁਲਿਸ ਵੱਲੋਂ ਨਾਭਾ ਹਾਈ ਸਿਕਉਰਿਟੀ ਜੇਲ੍ਹ 'ਚੋਂ ਇੱਕ ਵਾਰ ਫ਼ਿਰ ਸਿਮ ਸਮੇਤ ਮੋਬਾਈਲ ਫੋਨ ਬਰਾਮਦ

ਜ਼ਿਕਰ ਏ ਖਾਸ ਹੈ ਕਿ ਪੰਜਾਬ ਪੁਲਿਸ ਵੱਲੋਂ 25 ਜਨਵਰੀ ਨੂੰ ਵੀ ਮੈਕਸਿਮਮ ਸਿਕਉਰਿਟੀ ਜੇਲ੍ਹ 'ਤੇ ਦੀ ਛਾਪੇਮਾਰੀ ਦੌਰਾਨ 12 ਸਮਾਰਟਫੋਨ ਅਤੇ ਕਾਫ਼ੀ ਸਾਮਾਨ ਬਰਾਮਦ ਕੀਤਾ ਸੀ।

-PTC News

Related Post